ਨਿਊਯਾਰਕ - ਕੈਨੇਡਾ ਸਰਹੱਦ ’ ਤੇ ਟਰੱਕ ’ ਚੋਂ 60 ਲੱਖ ਡਾਲਰ ਦੀ ਕੋਕੀਨ ਬਰਾਮਦ
ਨਿਊਯਾਰਕ, 5 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ ਇਕ ਖਾਲੀ ਸੈਮੀ-ਟ੍ਰੇਲਰ ਦੀ ਜਾਂਚ ਦੌਰਾਨ ਸਰਹੱਦੀ ਅਧਿਕਾਰੀਆਂ ਨੇ ਕਰੀਬ 450 ਪੌਂਡ ਕੋਕੀਨ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 60 ਲੱਖ ਡਾਲਰ ਦੱਸੀ ਗਈ ਹੈ।
ਟ
ਟ੍ਰੇਲਰ ਦਾ ਪੁੱਟਿਆ ਫ਼ਰਸ਼ ਜਿਥੋਂ ਕੋਕੀਨ ਦਾ ਖੇਪ ਮਿਲੀ।
06-10-2026
ਨਿਊਯਾਰਕ, 5 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਤੋਂ ਕੈਨੇਡਾ ਵੱਲ ਜਾ ਰਹੇ ਇਕ ਖਾਲੀ ਸੈਮੀ-ਟ੍ਰੇਲਰ ਦੀ ਜਾਂਚ ਦੌਰਾਨ ਸਰਹੱਦੀ ਅਧਿਕਾਰੀਆਂ ਨੇ ਕਰੀਬ 450 ਪੌਂਡ ਕੋਕੀਨ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥ ਦੀ ਅੰਦਾਜ਼ਨ ਕੀਮਤ 60 ਲੱਖ ਡਾਲਰ ਦੱਸੀ ਗਈ ਹੈ। ਕੋਕੀਨ ਨੂੰ ਟ੍ਰੇਲਰ ਦੇ ਫਰਸ਼ ਹੇਠਾਂ ਬਣਾਈ ਗਈ ਗੁਪਤ ਥਾਂ ’ਚ ਲੁਕਾਇਆ ਗਿਆ ਸੀ। ਇਹ ਮਾਮਲਾ ਨਿਊਯਾਰਕ ਦੇ ਬਫੇਲੋ ਨੇੜੇ ਲਿਊਇਸਟਨ ਬ੍ਰਿਜ ਸਰਹੱਦੀ ਲਾਂਘੇ ’ਤੇ ਸਾਹਮਣੇ ਆਇਆ। ਟਰੱਕ ਨੂੰ ਕੈਨੇਡੀਅਨ ਨੌਜਵਾਨ ਚਲਾ ਰਿਹਾ ਸੀ। ਆਮ ਜਾਂਚ ਦੌਰਾਨ ਅਧਿਕਾਰੀਆਂ ਨੇ ਟ੍ਰੇਲਰ ਦੇ ਫਰਸ਼ ਹੇਠਾਂ ਲੁਕਾਏ 174 ਪੈਕਟ ਬਰਾਮਦ ਕੀਤੇ। ਜਾਂਚ ਵਿਚ ਇਨ੍ਹਾਂ ਪੈਕਟਾਂ ’ਚ ਕੋਕੀਨ ਹੋਣ ਦੀ ਪੁਸ਼ਟੀ ਹੋਈ। ਮਾਮਲਾ ਅੱਗੇ ਦੀ ਜਾਂਚ ਲਈ ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼ ਦੇ ਬਫੇਲੋ ਦਫ਼ਤਰ ਨੂੰ ਸੌਂਪ ਦਿੱਤਾ ਗਿਆ ਹੈ।