06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲੰਡਨ ਦੇ ਭਾਰਤੀ ਰੈਸਟੋਰੈਂਟ ਨੂੰ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਕੈਦ

ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੂਰਬੀ ਲੰਡਨ ਦੇ ਗੈਂਟਸ ਹਿੱਲ, ਇਲਫੋਰਡ ਸਥਿਤ ਇੰਡੀਅਨ ਅਰੋਮਾ ਰੈਸਟੋਰੈਂਟ ਵਿਚ ਪੈਟਰੋਲ ਛਿੜਕ ਕੇ ਅੱਗ ਲਾਉਣ ਅਤੇ ਗਾਹਕਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ’ਚ 17-17 ਸਾਲਾਂ ਦੇ ਦੋ ਲੜਕਿਆਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਬਾਲਗ ਹੋਣ ਕਾਰਨ ਦੋਵਾਂ ਦੀ ਪਛਾਣ ਜਨਤਕ ਨਹੀਂ ਕ ੀਤੀ ਜਾ ਸਕਦੀ।

Ad Position 21
No active advertisement
ਅਜੀਤ ਡੈਸਕ 06-10-2026
ਲੰਡਨ, 5 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੂਰਬੀ ਲੰਡਨ ਦੇ ਗੈਂਟਸ ਹਿੱਲ, ਇਲਫੋਰਡ ਸਥਿਤ ਇੰਡੀਅਨ ਅਰੋਮਾ ਰੈਸਟੋਰੈਂਟ ਵਿਚ ਪੈਟਰੋਲ ਛਿੜਕ ਕੇ ਅੱਗ ਲਾਉਣ ਅਤੇ ਗਾਹਕਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ’ਚ 17-17 ਸਾਲਾਂ ਦੇ ਦੋ ਲੜਕਿਆਂ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਬਾਲਗ ਹੋਣ ਕਾਰਨ ਦੋਵਾਂ ਦੀ ਪਛਾਣ ਜਨਤਕ ਨਹੀਂ ਕ ੀਤੀ ਜਾ ਸਕਦੀ। ਇਹ ਹਮਲਾ 22 ਅਗਸਤ 2025 ਨੂੰ ਰਾਤ ਕਰੀਬ 9 ਵਜੇ ਵੁੱਡਫੋਰਡ ਐਵੇਨਿਊ ਸਥਿਤ ਰੈਸਟੋਰੈਂਟ ’ਚ ਹੋਇਆ ਸੀ। ਉਸ ਸਮੇਂ ਅੱਠ ਗਾਹਕ ਅੰਦਰ ਖਾਣਾ ਖਾ ਰਹੇ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਤਿੰਨ ਵਿਅਕਤੀ ਰੈਸਟੋਰੈਂਟ ਵਿਚ ਦਾਖ਼ਲ ਹੋਏ, ਦੋ ਨੌਜਵਾਨ ਹਥਿਆਰਾਂ ਨਾਲ ਦਰਵਾਜ਼ੇ ਕੋਲ ਖੜ੍ਹੇ ਰਹੇ, ਜਦਕਿ ਤੀਜੇ ਵਿਅਕਤੀ ਨੇ ਫਰਸ਼ ਅਤੇ ਮੇਜ਼ਾਂ ਉਤੇ ਪੈਟਰੋਲ ਛਿੜਕਿਆ। ਫਿਰ ਕਾਗਜ਼ ਦੇ ਟੁਕੜੇ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਅੰਦਰ ਭਿਆਨਕ ਅੱਗ ਭੜਕ ਗਈ। ਹਮਲਾਵਰ ਬਾਅਦ ਵਿਚ ਚੋਰੀ ਦੀ ਕਾਰ ’ਚ ਫਰਾਰ ਹੋ ਗਏ। ਇਸ ਹਮਲੇ ’ਚ ਛੇ ਲੋਕ ਜ਼ਖ਼ਮੀ ਹੋਏ ਸਨ। ਓਲਡ ਬੇਲੀ ਵਿਚ ਸਜ਼ਾ ਸੁਣਾਉਂਦਿਆਂ ਜੱਜ ਮਾਈਕਲ ਗ੍ਰੀਵ ਕੇ ਸੀ ਨੇ ਹਮਲੇ ਨੂੰ ਬਹੁਤ ਯੋਜਨਾਬੱਧ ਕਾਰਵਾਈ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ ਚ 40 ਪੰਜਾਬੀਆਂ ਸਮੇਤ 355 ਉਮੀਦਵਾਰ ਮੈਦਾਨ ’ ਚ ਅਗਲੀ ਖ਼ਬਰ ਸਫ਼ਲਤਾਪੂਰਵਕ ਨੇਪਰੇ ਚੜ੍ਹੀ ਤਿੰਨ ਦਿਨਾ ਵਿਸ਼ਵ ਪੰਜਾਬੀ ਕਾਨਫ਼ਰੰਸ ਪੰਜਾਬੀ ਸਾਹਿਤ ਦੀਆਂ ਜੜ੍ਹਾਂ ਦੇਸ਼-ਵਿਦੇਸ਼ ’ਚ ਮਜ਼ਬ...
Ad Position 24