10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਲਾਕ ਸੰਮਤੀ ਦੇ ਜ਼ੋਨ ਬਰਦਾਰ ਤੇ ਪੁਰਖਾਲੀ ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 22-12-2025
ਪੁਰਖਾਲੀ, 21 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਜਿੱਤ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦਾ ਪਿੰਡ ਰਾਮਗੜ੍ਹ ਟੱਪਰੀਆਂ ਤੇ ਹਰੀਪੁਰ ਵਿਖੇ ਸਨਮਾਨ ਕੀਤਾ | ਇਸ ਦੌਰਾਨ ਬਲਾਕ ਸੰਮਤੀ ਦੇ ਜ਼ੋਨ ਨੰਬਰ 9 ਬਰਦਾਰ ਤੋਂ ਜੇਤੂ ਹਰਜਿੰਦਰ ਕੌਰ ਪਤਨੀ ਪੋਲੂ ਰਾਮ ਬਰਦਾਰ ਤੇ ਜ਼ੋਨ ਨੰਬਰ 10 ਪੁਰਖਾਲੀ ਤੋਂ ਜੇਤੂ ਕੁਲਵਿੰਦਰ ਕੌਰ ਪਤਨੀ ਰਣਧੀਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਘਾੜ ਇਲਾਕੇ 'ਚੋਂ 5 ਜ਼ੋਨਾਂ 'ਚੋਂ 4 'ਚ ਕਾਂਗਰਸ ਪਾਰਟੀ ਤੇ ਇਕ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਸੀ | ਚੋਣ ਪ੍ਰਚਾਰ ਦੌਰਾਨ ਜ਼ਿਆਦਾਤਰ ਇਲਾਕੇ ਦੇ ਲੋਕਲ ਕਾਂਗਰਸੀਆਂ ਵਲੋਂ ਹੀ ਆਪਣੀ ਭੂਮਿਕਾ ਨਿਭਾਈ ਗਈ ਸੀ, ਜਿਸ ਨੂੰ ਕਿ ਜਿੱਤ ਦਾ ਰੂਪ ਦਿੱਤਾ ਗਿਆ | ਹੋਰ ਤਾਂ ਹੋਰ ਕਾਂਗਰਸ ਲੀਡਰਸ਼ਿਪ ਐਨੀ ਬੌਂਦਲ ਗਈ ਕਿ ਉਹ ਮੀਆਂਪੁਰ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਆਪਣਾ ਉਮੀਦਵਾਰ ਮੈਦਾਨ 'ਚ ਉਤਾਰਨਾ ਹੀ ਭੁੱਲ ਗਈ ਜਦ ਕਿ ਮੀਆਂਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਆਪਣੇ ਆਪਣੇ ਉਮੀਦਵਾਰ ਖੜੇ੍ਹ ਕੀਤੇ ਗਏ ਸਨ | ਇਸ ਦੇ ਬਾਵਜੂਦ ਘਾੜਾ ਇਲਾਕੇ ਅੰਦਰ ਕਾਂਗਰਸ ਦੀ ਹੋਈ ਜਿੱਤ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ | ਇਸ ਮੌਕੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਸਾਰੇ ਜਿੱਤੇ ਮੈਂਬਰਾਂ ਨੂੰ ਵਧਾਈ ਅਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ | ਰਾਮਗੜ੍ਹ ਟੱਪਰੀਆਂ ਤੇ ਹਰੀਪੁਰ ਵਿਖੇ ਰੱਖੇ ਸਨਮਾਨ ਸਮਾਗਮਾਂ ਦੌਰਾਨ ਵੱਖ-ਵੱਖ ਆਗੂਆਂ ਵਲੋਂ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਹਰਪ੍ਰੀਤ ਸਿੰਘ ਹਿਰਦਾਪੁਰ, ਚੇਅਰਮੈਨ ਅਤੇ ਬਜ਼ੁਰਗ ਕਾਂਗਰਸੀ ਆਗੂ ਲਖਵੰਤ ਸਿੰਘ ਹਿਰਦਾਪੁਰੀ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਖ, ਰਜਿੰਦਰ ਸਿੰਘ ਟੱਪਰੀਆਂ, ਦੀਪਕ ਗੁਪਤਾ ਪੁਰਖਾਲੀ, ਨਿਰਮਲ ਸਿੰਘ ਸਰਪੰਚ ਪੁਰਖਾਲੀ, ਗੁਰਜੀਤ ਸਿੰਘ ਸਰਪੰਚ ਖਾਨਪੁਰ, ਕਾਲਾ ਪੁਰਖਾਲੀ, ਜਿੰਮੀ ਖੇੜੀ, ਪੰਕਜ ਗੁਪਤਾ ਪੁਰਖਾਲੀ ਤੇ ਇਲਾਕੇ ਦੀ ਸਮੁੱਚੀ ਟੀਮ ਵਲੋਂ ਦਿਨ ਰਾਤ ਕੀਤੀ ਮਿਹਨਤ ਦੀ ਪ੍ਰਸੰਸਾ ਕੀਤੀ ਗਈ | ਇਸ ਮੌਕੇ ਸਾ ਬਲਾਕ ਸੰਮਤੀ ਮੈਂਬਰ ਚੰਦ ਸਿੰਘ ਖੇੜੀ, ਸਾਬਕਾ ਸਰਪੰਚ ਅਮਰਜੀਤ ਕੌਰ ਟੱਪਰੀਆਂ, ਕਰਨੈਲ ਸਿੰਘ ਹਰੀਪੁਰ, ਗੁਰਦੀਪ ਸਿੰਘ ਸਾ ਸਰਪੰਚ ਖੇੜੀ, ਜਿੰਦਰ ਸਰਪੰਚ ਖਾਨਪੁਰ, ਸ਼ੰਮਾ ਬਰਦਾਰ, ਬਿੰਦੂ ਬਰਦਾਰ, ਸੋਹਣੂ ਬਰਦਾਰ, ਮੱਖਣ ਸਿੰਘ ਪੁਰਖਾਲੀ, ਠੇਕੇਦਾਰ ਰਜਿੰਦਰ ਸਿੰਘ ਹਰੀਪੁਰ, ਪੰਮੀ ਹਰੀਪੁਰ, ਸੁਦਾਗਰ ਸਿੰਘ ਬਰਦਾਰ, ਕੁਲਵਿੰਦਰ ਸਿੰਘ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਡੇਰਾ ਬਾਬਾ ਸ੍ਰੀਚੰਦ ਦੇ ਅਸਥਾਨ 'ਤੇ 9 ਰੋਜ਼ਾ ਸ਼ਹੀਦੀ ਸਮਾਗਮ ਆਰੰਭ ਅਗਲੀ ਖ਼ਬਰ ਤਰਕਸ਼ੀਲਾਂ ਵਲੋਂ ਸਾਹਿਤ ਵੈਨ ਰਾਹੀਂ ਰੋਪੜ ਦੀ ਫੇਰੀ <br/>
Ad Position 24