10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਡਾ. ਸੰਜੀਵ ਗੌਤਮ ਵਲੋਂ ਸਮਾਰਟ ਸਕੂਲ ਨੰਗਲ ਵਿਖੇ ਕਰੀਅਰ ਲੈਬ ਦਾ ਕੀਤਾ ਉਦਘਾਟਨ <br/>

Ad Position 21
No active advertisement
ਸ੍ਰੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੰਜੀਵ ਗੌਤਮ ਸਕੂਲ 'ਚ ਕਰੀਅਰ ਲੈਬ ਦਾ ਉਦਘਾਟਨ ਕਰਨ ਉਪਰੰਤ ਜਾਣਕਾਰੀ ਹਾਸਿਲ ਕਰਦੇ ਹੋਏ | <br/> 22-12-2025
ਨੰਗਲ, 21 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਵਿਖੇ ਅਜੋਕੇ ਮੁਕਾਬਲੇਬਾਜ਼ੀ ਦੇ ਦੌਰ 'ਚ ਵਿਦਿਆਰਥੀਆਂ ਨੂੰ ਸਿਰਫ਼ ਪਾਠਕ੍ਰਮਕ ਗਿਆਨ ਹੀ ਨਹੀਂ, ਸਗੋਂ ਕਰੀਅਰ ਸੰਬੰਧੀ ਸਹੀ ਮਾਰਗ ਦਰਸ਼ਨ ਦੀ ਵੀ ਬਹੁਤ ਲੋੜ ਹੈ | ਜਿਸ ਦੀ ਪੂਰਤੀ ਲਈ ਕਰੀਅਰ ਲੈਬ ਦੀ ਸਥਾਪਨਾ ਕੀਤੀ ਗਈ, ਜਿਸ ਦਾ ਰਸਮੀ ਉਦਘਾਟਨ ਸ੍ਰੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਡਾਕਟਰ ਸੰਜੀਵ ਗੌਤਮ ਵਲੋਂ ਕੀਤਾ ਗਿਆ | ਉਪਰੰਤ ਵਿਦਿਆਰਥੀਆਂ ਤੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਗੌਤਮ ਨੇ ਕਿਹਾ ਕਿ ਸਰਕਾਰ ਦਾ ਇਹ ਇਕ ਮਹੱਤਵਪੂਰਨ ਕਦਮ ਹੈ, ਜੋ ਵਿਦਿਆਰਥੀਆਂ ਨੂੰ ਆਪਣੇ ਰੁਝਾਨਾਂ ਬਾਰੇ ਜਾਣਕਾਰੀ ਦੇਵੇਗੀ | ਇਸ ਮੌਕੇ ਪਿ੍ੰ. ਵਿਜੇ ਬੰਗਲਾ, ਸੁਮੀਤ ਅਗਨੀ ਸੰਦਲ, ਨਰਿੰਦਰ ਜੀਤ ਨਿੰਦੀ, ਮੋਹਿਤ ਦੀਵਾਨ, ਰਣਜੀਤ ਬੱਗਾ, ਬਰਕਤ ਅਲੀ, ਇਮਰਾਨ ਖਾਨ, ਅਮਰਜੀਤ ਸਿੰਘ, ਮਨਜੀਤ ਸਿੰਘ, ਨਵਦੀਪ ਸਿੰਘ, ਮੁਨੀਸ਼ ਮੰਨੂ, ਮਨਜੋਤ ਸਿੰਘ, ਐਜੂਕੇਸ਼ਨ ਕੋਆਰਡੀਨੇਟਰ ਵਿਸ਼ਾਲ ਸ਼ਰਮਾ (ਚੇਅਰਮੈਨ ਐਸ. ਐੱਮ. ਸੀ.), ਤੇ ਸਕੂਲ ਦਾ ਸਮੂਹ ਸਟਾਫ਼ ਮੈਂਬਰ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਐਸ. ਐੱਚ. ਓ. ਪਵਨ ਕੁਮਾਰ ਚੌਧਰੀ ਹਰੀਪੁਰ ਡੀ. ਜੀ. ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ... ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਡੇਰਾ ਬਾਬਾ ਸ੍ਰੀਚੰਦ ਦੇ ਅਸਥਾਨ 'ਤੇ 9 ਰੋਜ਼ਾ ਸ਼ਹੀਦੀ ਸਮਾਗਮ ਆਰੰਭ
Ad Position 24