10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜ਼ਿਲ੍ਹਾ ਪੁਲਿਸ ਮੁਖੀ ਵਲੋਂ ਐਸ. ਐੱਚ. ਓ. ਪਵਨ ਕੁਮਾਰ ਚੌਧਰੀ ਹਰੀਪੁਰ ਡੀ. ਜੀ. ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ <br/>

Ad Position 21
No active advertisement
ਐਸ. ਐੱਚ. ਓ. ਪਵਨ ਕੁਮਾਰ ਚੌਧਰੀ ਨੂੰ ਡੀ. ਜੀ. ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ | ਤਸਵੀਰ : ਵਿੰਦਰਪਾਲ ਝਾਂਡੀਆਂ <br/> 22-12-2025
ਨੂਰਪੁਰ ਬੇਦੀ, 21 ਦਸੰਬਰ (ਵਿੰਦਰਪਾਲ ਝਾਂਡੀਆਂ)-ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਵਿਸ਼ਾਲ ਸਮਾਗਮ ਦੌਰਾਨ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਅਨੁਸ਼ਾਸਨ ਤੇ ਸੇਵਾ ਭਾਵਨਾ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਵਲੋਂ ਡੀ. ਜੀ. ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ | ਨੂਰਪੁਰ ਬੇਦੀ ਇਲਾਕੇ ਦੇ ਪਿੰਡ ਹਰੀਪੁਰ ਤੇ ਥਾਣਾ ਸਿਟੀ ਰੂਪਨਗਰ ਵਿਖੇ ਬਤੌਰ ਐੱਸ. ਐੱਚ. ਓ. ਤਾਇਨਾਤ ਪਵਨ ਕੁਮਾਰ ਚੌਧਰੀ ਨੂੰ ਵੀ ਉਨ੍ਹਾਂ ਦੀ ਪ੍ਰਭਾਵਸ਼ਾਲੀ ਅਗਵਾਈ ਤੇ ਡਿਊਟੀ ਪ੍ਰਤੀ ਸਮਰਪਣਤਾ ਭਾਵਨਾ ਲਈ ਇਹ ਐਵਾਰਡ ਪ੍ਰਦਾਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸੀਟੀ ਥਾਣਾ ਰੂਪਨਗਰ ਦੀ ਟੀਮ ਨੇ ਐੱਸ. ਐੱਚ. ਓ. ਪਵਨ ਕੁਮਾਰ ਚੌਧਰੀ ਦੀ ਅਗਵਾਈ ਹੇਠ ਤਾਲਮੇਲ ਨਾਲ ਕੰਮ ਕਰਦਿਆਂ ਟ੍ਰੈਫ਼ਿਕ ਪ੍ਰਬੰਧ, ਭੀੜ ਨਿਯੰਤਰਨ ਅਤੇ ਕਾਨੂੰਨ-ਵਿਵਸਥਾ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ, ਜੋ ਸ਼ਲਾਘਾਯੋਗ | ਇਥੇ ਦੱਸਦੀਏ ਕਿ ਚੌਧਰੀ ਪਵਨ ਕੁਮਾਰ ਸਾਬਕਾ ਸੰਮਤੀ ਮੈਂਬਰ ਤੇ ਨਾਮਵਰ ਸਮਾਜ ਸੇਵੀ ਤੇ ਸੇਵਾਮੁਕਤ ਫ਼ੀਲਡ ਅਫ਼ਸਰ ਬਾਬੂ ਕਸ਼ਮੀਰੀ ਲਾਲ ਹਰੀਪੁਰ ਦੇ ਹੋਣਹਾਰ ਸਪੁੱਤਰ ਹਨ | ਇਸ ਤੋਂ ਪਹਿਲਾ ਵੀ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ 'ਚ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਬਦਲੇ 4 ਵਾਰ ਪਹਿਲਾ ਵੀ ਡੀ. ਜੀ .ਪੀ ਡਿਸਕ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸ ਮੌਕੇ ਐਸ.ਪੀ.ਡੀ ਗੁਰਦੀਪ ਸਿੰਘ ਗੋਂਸਲ ਅਤੇ ਐਸ.ਪੀ ਹੈੱਡਕੁਆਟਰ ਅਰਵਿੰਦ ਮੀਨਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਪੈਨਸ਼ਨਰ ਐਸੋਸੀਏਸ਼ਨ ਵੈੱਲਫੇਅਰ ਦੀ ਮੀਟਿੰਗ ਅਗਲੀ ਖ਼ਬਰ ਡਾ. ਸੰਜੀਵ ਗੌਤਮ ਵਲੋਂ ਸਮਾਰਟ ਸਕੂਲ ਨੰਗਲ ਵਿਖੇ ਕਰੀਅਰ ਲੈਬ ਦਾ ਕੀਤਾ ਉਦਘਾਟਨ <br/>
Ad Position 24