ਨੂਰਪੁਰ ਬੇਦੀ, 21 ਦਸੰਬਰ (ਵਿੰਦਰਪਾਲ ਝਾਂਡੀਆਂ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਇਕਾਈ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਮਾਸਟਰ ਅਮਰੀਕ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਨੂਰਪਰ ਬੇਦੀ ਵਿਖੇ ਸਥਿਤ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਸਭ ਤੋਂ ਪਹਿਲਾਂ ਮਾਸਟਰ ਗੁਰਦਿਆਲ ਸਿੰਘ ਝੱਜ ਦੀ ਹੋਈ ਬੇਵਕਤੀ ਮੌਤ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸਾਰਿਆ ਨੇ ਪੰਜ ਮਿੰਟ ਦਾ ਮੌਨ ਧਾਰਨ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਆਗੂਆਂ ਵਲੋਂ ਵੱਖ-ਵੱਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਸਤਪਾਲ ਸਸਕੌਰ, ਬਲਵੀਰ ਚੰਦ ਝਿੰਜੜੀ, ਬਲਵੀਰ ਸਿੰਘ ਧਾਂਦਲੀ ਨੇ ਸੰਬੋਧਨ ਕਰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਜਨਵਰੀ 2016 ਤੋਂ ਜੁਲਾਈ 2021 ਤੱਕ ਦਾ 5 ਸਾਲ ਦਾ ਪੈਕਸ਼ੀਸਨ ਦਾ ਬਕਾਇਆ, 2.59 ਫੈਕਟਰ, ਲਿਵ ਇਨ ਕੈਸ਼ਮਿਟ ਦਾ ਬਕਾਇਆ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 16% ਡੀ. ਏ. ਦੀਆਂ ਚਾਰ ਕਿਸ਼ਤਾਂ ਜਾਰੀ ਕੀਤੀਆਂ ਜਾਣ, ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਪ੍ਰਤੀ ਮੁਲਾਜ਼ਮ ਸਾਂਝੇ ਫ਼ਰੰਟ ਵਲੋਂ' ਆਪ' ਸਰਕਾਰ ਖ਼ਿਲਾਫ਼ ਗ਼ੁੱਸਾ ਕੱਢਣ ਲਈ ਹਮ ਖ਼ਿਆਲੀ ਜਥੇਬੰਦੀਆਂ ਨਾਲ ਮਿਲ ਕੇ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ | ਰਣਨੀਤੀ ਬਣਾ ਕੇ ਹੜਤਾਲ ਵੱਲ ਵਧੀਆ ਜਾਵੇਗਾ | ਇਸ ਮੌਕੇ ਅਮਰਨਾਥ, ਮਾਸਟਰ ਹਰਬੰਸ ਲਾਲ, ਬਾਬੂ ਹੁਸਨ ਚੰਦ ਮਠਾਣ, ਮਾਸਟਰ ਮਹਿੰਦਰ ਸਿੰਘ, ਜੋਗਾ ਸਿੰਘ, ਹਰਜੀਤ ਸਿੰਘ, ਇਕਬਾਲ ਸਿੰਘ, ਵੇਦ ਸਿੰਘ, ਮਾਸਟਰ ਜਗਤਾਰ ਸਿੰਘ, ਮਾਸਟਰ ਸਗਲੀ ਰਾਮ, ਰਾਮ ਕਿਸ਼ਨ, ਮਾਸਟਰ ਕਰਮ ਸਿੰਘ, ਬਾਬੂ ਕਰਮ ਚੰਦ, ਬਾਬੂ ਭਜਨ ਸਿੰਘ, ਮਾਸਟਰ ਹਰਦੇਵ ਸਿੰਘ, ਬਲਵੀਰ ਚੰਦ, ਹਰਭਜਨ ਸਿੰਘ, ਮਾਸਟਰ ਹਰਬੰਸ ਸਿੰਘ, ਮਾਸਟਰ ਦਲਜੀਤ ਸਿੰਘ, ਮਾਸਟਰ ਰਾਮ ਪ੍ਰਕਾਸ਼ ਕਾਂਗੜ ਆਦਿ ਹਾਜ਼ਰ ਸਨ |