10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

-ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ- ਨੂਰਪੁਰ ਬੇਦੀ ਇਲਾਕੇ 'ਚ 'ਆਪ' ਨੇ 40.51, ਅਕਾਲੀ ਦਲ ਨੇ 28.02, ਭਾਜਪਾ ਨੇ 19.16 ਤੇ ਕਾਂਗਰਸ ਨੇ 10.04 ਫੀਸਦੀ ਵੋਟਾਂ ਕੀਤੀਆਂ ਹਾਸਿਲ

Ad Position 21
No active advertisement
ਅਜੀਤ ਡੈਸਕ 22-12-2025
ਨੂਰਪੁਰ ਬੇਦੀ, 21 ਦਸੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ, ਵਿੰਦਰਪਾਲ ਝਾਂਡੀਆਂ)-ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਬਹੁਤੇ ਪੋਲਿੰਗ ਬੂਥਾਂ 'ਤੇ ਜਿੱਤ ਹਾਸਿਲ ਕੀਤੀ ਹੈ | ਇਨ੍ਹਾਂ ਚੋਣਾਂ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਅੰਕੜਿਆਂ ਅਨੁਸਾਰ 'ਆਪ' ਨੇ 40.51 ਫੀਸਦੀ ਵੋਟਾਂਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਦੋਨੋਂ ਉਮੀਦਵਾਰਾਂ ਨੇ ਕੁਲ 28.02 ਫੀਸਦੀ ਮਤ ਪ੍ਰਾਪਤ ਕੀਤੇ ਹਨ | ਭਾਜਪਾ ਨੇ 19.16 ਫੀਸਦੀ ਵੋਟਾਂ ਹਾਸਿਲ ਕੀਤੀਆਂ ਜਦ ਕਿ ਕਾਂਗਰਸ ਨੂੰ ਕਲਮਾਂ ਜ਼ੋਨ ਤੋਂ ਉਮੀਦਵਾਰ ਖੜ੍ਹਾ ਨਾ ਕਰਨ ਕਰਕੇ ਸਭ ਤੋਂ ਘੱਟ 10.04 ਫੀਸਦੀ ਵੋਟਾਂ ਹੀ ਮਿਲੀਆਂ ਹਨ | ਤਖਤਗੜ੍ਹ ਜ਼ਿਲ੍ਹਾ ਪ੍ਰੀਸ਼ਦ ਜ਼ੋਨ 'ਚ ਅਕਾਲੀ ਦਲ 30 ਬੂਥਾਂ 'ਤੇ ਜਿੱਤ ਹਾਸਿਲ ਕਰਨ ਵਿਚ ਕਾਮਯਾਬ ਰਿਹਾ ਜਦਕਿ ਭਾਜਪਾ ਨੂੰ ਸਿਰਫ਼ ਲਾਲਪੁਰ 'ਚ 133 ਤੇ ਲਖਣੋ 'ਚ 1 ਵੋਟ ਦੀ ਲੀਡ ਪ੍ਰਾਪਤ ਹੋਈ | ਕਾਂਗਰਸ ਇਸ ਜ਼ੋਨ 'ਚ ਮੁੰਨੇ ਪਿੰਡ ਵਿਚ 47 ਵੋਟਾਂ ਨਾਲ, ਸ਼ੇਖਪੁਰ ਵਿਚ 23 ਵੋਟਾਂ ਨਾਲ, ਚਨੌਲੀ ਖੱਬਾ ਪਾਸਾ ਬੂਥ 'ਚ 86 ਵੋਟਾਂ ਨਾਲ ਅਤੇ ਚਨੌਲੀ ਸੱਜਾ ਪਾਸਾ ਬੂਥ ਵਿਚ 79 ਵੋਟਾਂ ਨਾਲ ਚੋਣ ਜਿੱਤੀ ਹੈ | ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਸੁਰਿੰਦਰ ਕੁਮਾਰ ਟਿੱਬਾ ਨੰਗਲ ਨੂੰ ਸਭ ਤੋਂ ਵੱਧ ਲੀਡ ਆਪਣੇ ਪਿੰਡ ਦੇ ਬੂਥ ਟਿੱਬਾ ਨੰਗਲ ਤੋਂ 353 ਵੋਟਾਂ ਨਾਲ ਮਿਲੀ ਹੈ ਜਦਕਿ ਬਾਲੇਵਾਲ ਵਿਚ 134, ਬਾਲੇਵਾਲ ਦੇ ਦੂਜੇ ਬੂਥ 'ਚ 131, ਖੇੜੀ ਵਿਚ 222, ਖੱਡ ਬਠਲੋਰ ਵਿਚ 113, ਟਿੱਬਾ ਟੱਪਰੀਆਂ ਵਿਚ 121 ਵੋਟਾਂ ਦੀ ਲੀਡ ਮਿਲੀ | ਇਸ ਤੋਂ ਇਲਾਵਾ ਅਕਾਲੀ ਦਲ ਗੜਬਾਗਾ, ਬਟਾਰਲਾ, ਖਟਾਣਾ, ਜਟਵਾਹੜ, ਗਰੇਵਾਲ, ਧਮਾਣਾ, ਦਹੀਰਪੁਰ, ਬਜਰੂੜ, ਨੰਗਲ, ਸਰਾਂ, ਭੋਗੀਪੁਰ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਬਾਹਮਣ ਮਾਜਰਾ, ਟੱਪਰੀਆਂ, ਅਸਮਾਨ ਪੁਰ ਦੋਨੋਂ, ਬਸਾਲੀ, ਭਾਓਵਾਲ, ਬੈਂਸ ਦੋਨੋ ਬੂਥ, ਕੂੰਭੇਵਾਲ, ਖੇੜੀ, ਆਜ਼ਮਪੁਰ ਤੇ ਮੂਸਾਪੁਰ ਵਿਚ ਵੀ ਜਿੱਤ ਮਿਲੀ ਹੈ | ਅਗਰ ਕਲਮਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੀ ਗੱਲ ਕਰੀਏ ਤਾਂ ਇਸ ਜ਼ੋਨ 'ਚ ਅਕਾਲੀ ਦਲ ਤੇ ਭਾਜਪਾ 14-14 ਪੋਲਿੰਗ ਬੂਥਾਂ 'ਚ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਹੇ ਹਨ | ਅਕਾਲੀ ਦਲ ਨੇ ਝਿੰਜੜੀ, ਕਾਂਗੜ, ਜਤੋਲੀ, ਹਿਆਤਪੁਰ, ਸਾਊਪੁਰ, ਸਮੀਰੋਵਾਲ, ਮੁਕਾਰੀ, ਕਰੂਰਾ, ਗੋਬਿੰਦਪੁਰ ਬੇਲਾ, ਗਨੂੰਰਾ, ਕਲਮਾਂ, ਸਵਾੜਾ, ਹੀਰਪੁਰ ਗਨੂੰਰਾ ਅਤੇ ਰਾਮਪੁਰ ਠੋਡਾ ਪਿੰਡਾਂ 'ਚ ਜਿੱਤ ਹਾਸਲ ਕੀਤੀ ਜਦ ਕਿ ਟੇਢੇਵਾਲ ਪੱਤੀ, ਸਿੰਬਲਮਾਜਰਾ, ਕਰਤਾਰਪੁਰ, ਘਾਹੀਮਾਜਰਾ, ਚਬਰੇਵਾਲ, ਕੱਟਾ, ਸੁਖੇਮਾਜਰਾ, ਬੂੰਗੜੀ, ਕਰੂਰਾ ਖੁਰਦ, ਪਚਰੰਡਾ, ਝਾਂਗੜੀਆਂ, ਸਾਖਪੁਰ, ਭਨੂੰਹਾ ਤੇ ਗੋਚਰ ਆਦਿ ਪਿੰਡਾਂ ਵਿਚ ਭਾਜਪਾ ਦਾ ਕਮਲ ਖਿੜਿਆ ਹੈ | ਨੂਰਪੁਰ ਖੁਰਦ 'ਚ 'ਆਪ' ਤੇ ਭਾਜਪਾ ਬਰਾਬਰ ਰਹੀ ਹੈ
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬਲਾਕ ਸੰਮਤੀ ਜ਼ੋਨ ਬਿਭੌਰ ਸਾਹਿਬ ਤੋ ਜੇਤੂ ਉਮੀਦਵਾਰ ਸਨਮਾਨਿਤ ਅਗਲੀ ਖ਼ਬਰ ਨੂਰਪੁਰ ਬੇਦੀ ਵਿਖੇ ਪੈਨਸ਼ਨਰ ਐਸੋਸੀਏਸ਼ਨ ਵੈੱਲਫੇਅਰ ਦੀ ਮੀਟਿੰਗ
Ad Position 24