ਨੰਗਲ, 21 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਦੀ ਲਗਾਤਾਰ ਮਜ਼ਬੂਤੀ ਦਾ ਪ੍ਰਗਟਾਵਾ ਕਰਦਿਆਂ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਬਲਾਕ ਸੰਮਤੀ ਜ਼ੋਨ ਨੰਬਰ 1, ਬਿਭੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹਾਸਿਲ ਕਰਨ 'ਤੇ ਮਨਜੀਤ ਕੁਮਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਹਰਜੋਤ ਸਿੰਘ ਬੈਂਸ ਨੇ ਮਨਜੀਤ ਕੁਮਾਰ ਨੂੰ ਵਧਾਈ ਦਿੱਤੀ ਤੇ ਲੋਕਾਂ ਦੇ ਭਰੋਸੇ ਨੂੰ ਜਿੱਤ ਦੀ ਅਸਲੀ ਤਾਕਤ ਕਰਾਰ ਦਿੱਤਾ | ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਜਿੱਤ ਸਿਰਫ਼ ਇਕ ਉਮੀਦਵਾਰ ਦੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੀ ਲੋਕ ਨੀਤੀਆਂ, ਇਮਾਨਦਾਰ ਅਤੇ ਵਿਕਾਸ ਮੁਖੀ ਸੋਚ ਦੀ ਜਿੱਤ ਹੈ | ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ, ਵਰਕਰ ਤੇ ਸਥਾਨਕ ਨਿਵਾਸੀ ਵੀ ਮੌਜੂਦ ਰਹੇ | ਸਭ ਨੇ ਮਿਲ ਕੇ ਇਸ ਜਿੱਤ ਨੂੰ ਲੋਕਤੰਤਰ ਦੀ ਮਜ਼ਬੂਤੀ ਅਤੇ ਪੰਜਾਬ ਦੇ ਚਮਕਦੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਕਰਾਰ ਦਿੱਤਾ | ਇਸ ਮੌਕੇ ਹਿਤੇਸ਼ ਸ਼ਰਮਾ ਦੀਪੂ ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਸਰਪੰਚ ਰਾਜ ਦੁਲਾਰੀ, ਸ਼ਿਵ ਕੁਮਾਰ ਛੋਟੂ, ਦੀਪਕ, ਸਤੀਸ਼ ਕੁਮਾਰ ਦੀਵੇਦੀ ਬਾਸ, ਆਸੂ ਬਾਸ, ਅਮਨ, ਰਣਜੀਤ ਕੁਮਾਰ, ਸ਼ੇਰ ਸਿੰਘ ਸ਼ੇਰੂ, ਰਾਜੀਵ ਕੁਮਾਰ ਰੋਜੀ, ਮਹਿੰਦਰ ਢਿੱਲੋਂ, ਦੀਪਕ ਅਬਰੋਲ, ਗੁਰਜਿੰਦਰ ਸਿੰਘ ਸ਼ੋਕਰ, ਰਾਮ ਕੁਮਾਰ ਸਹੋੜ, ਮਨੋਜ ਕੁਮਾਰ ਹਾਜ਼ਰ ਸਨ |