ਸ੍ਰੀ ਅਨੰਦਪੁਰ ਸਾਹਿਬ, 21 ਦਸੰਬਰ (ਕਰਨੈਲ ਸਿੰਘ)-ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਦੀਪੁਰ ਸ੍ਰੀ ਅਨੰਦਪੁਰ ਸਾਹਿਬ ਦੇ 11ਵੀਂ ਜਮਾਤ ਦੇ 50 ਵਿਦਿਆਰਥੀਆਂ ਨੇ ਭਾਰਤ ਦੇ ਪ੍ਰਸਿੱਧ ਤਕਨੀਕੀ ਸੰਸਥਾਨ ਆਈ. ਆਈ. ਟੀ. Ðਰੂਪਨਗਰ ਦਾ ਵਿੱਦਿਅਕ ਦੌਰਾ ਕਰਕੇ ਇਸ ਸੰਸਥਾਂ ਵਿਖੇ ਹੋ ਰਹੀ ਵਿਗਿਆਨਕ ਕਾਨਫਰੰਸ 'ਚ ਭਾਗ ਲਿਆ, ਜਿਸ 'ਚ ਵਿਦਿਆਰਥੀਆਂ ਨੂੰ ਉੱਚ ਤਕਨੀਕੀ ਸਿੱਖਿਆ, ਨਵੀਨਤਾ ਤੇ ਖੋਜ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ | ਇਸ ਵਿਦਿਅਕ ਦੌਰੇ ਦੇ ਮੁਖੀ ਲੈਕ: ਸੋਹਨ ਸਿੰਘ ਚਾਹਲ, ਰੋਮਲ ਕੁਮਾਰੀ ਅਤੇ ਨਿਤਾਸ਼ਾ ਠਾਕਰ ਨੇ ਦੱਸਿਆ ਕਿ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਉਕਤ ਤਕਨੀਕੀ ਸੰਸਥਾਂ ਦੇ ਕੈਂਪਸ, ਆਧੁਨਿਕ ਪ੍ਰਯੋਗਸ਼ਾਲਾ, ਖੋਜ਼ ਕੇਂਦਰਾ ਤੇ ਪਾਠ-ਪੜ੍ਹਨ ਦੀ ਪ੍ਰਣਾਲੀ ਨਾਲ ਜਾਣੂ ਕਰਵਾਇਆ ਗਿਆ | ਕਾਨਫ਼ਰੰਸ 'ਚ ਵਿਦਵਾਨਾਂ ਵਲੋਂ ਦਿੱਤੇ ਗਏ ਲੈਕਚਰਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਨਵੇਂ ਰੁਝਾਨਾਂ ਬਾਰੇ ਪ੍ਰੇਰਿਤ ਕੀਤਾ | ਚਾਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਦੀ ਸੋਚ ਨੂੰ ਵਿਸਤਾਰ ਦਿੰਦੇ ਹਨ ਤੇ ਉਨ ਾਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰਦੇ ਹਨ |