ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-ਰੁੜਕੀ ਹੀਰਾਂ ਦੇ ਗ੍ਰੀਨਵੇਜ ਸਕੂਲ ਦੇ ਪਿ੍ੰਸੀਪਲ ਮੁਕੇਸ਼ ਕੁਮਾਰ ਅਗਰਵਾਲ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਏ ਸਿੱਖਿਆ ਦੇ ਆਧੁਨਿਕ ਦਿ੍ਸ਼ਟੀਕੋਣ ਬਾਰੇ ਹੋਏ ਸੰਮੇਲਨ ਐਡਵਿਜਨ 2025 ਵਿਚ ਭਾਗ ਲਿਆ ਅਤੇ ਆਧੁਨਿਕ ਸਿੱਖਿਆ ਵਿਚ ਏ. ਆਈ. ਤਕਨੀਕ ਦੀ ਵਰਤੋਂ ਬਾਰੇ ਵਿਚਾਰ ਚਰਚਾ ਕੀਤੀ ਜੋ ਕਿ ਪ੍ਰਭਾਵਸ਼ਾਲੀ ਰਹੀ | ਇਸ ਸਿੱਖਿਆ ਸੰਮੇਲਨ 'ਚ ਆਧੁਨਿਕ ਸਿੱਖਿਆ ਤਕਨੀਕਾਂ ਸੰਬੰਧੀ ਵਿਚਾਰ ਪ੍ਰਗਟਾਉਣ ਲਈ ਪਿ੍ੰਸੀਪਲ ਮੁਕੇਸ਼ ਕੁਮਾਰ ਅਗਰਵਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਦੱਸਿਆ ਕਿ ਏ. ਆਈ. ਤਕਨੀਕ ਆਧੁਨਿਕ ਸਿੱਖਿਆ ਵਿਚ ਲਾਭਦਾਇਕ ਹੈ, ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਭਵਿੱਖ ਵਿਚ ਨਵੀਆਂ ਜਾਣਕਾਰੀਆਂ ਦੇ ਰਸਤੇ ਖ਼ੋਲ੍ਹ ਰਹੀ ਹੈ | ਵਰਨਣਯੋਗ ਹੈ ਕਿ ਇਸ ਸਿੱਖਿਆ ਸੰਮੇਲਨ ਵਿਚ ਚੰਡੀਗੜ੍ਹ, ਹਰਿਆਣਾ ਤੇ ਪੰਜਾਬ ਦੇ ਉੱਘੇ ਸਿੱਖਿਆ ਸ਼ਾਸਤਰੀਆਂ ਨੇ ਹੀ ਸ਼ਿਰਕਤ ਕੀਤੀ | ਇਸ ਮੌਕੇ ਚੇਅਰਮੈਨ ਗੁਰਮੁੱਖ ਸਿੰਘ ਮੱਲ੍ਹੀ ਰਿਟਾਇਰਡ ਫਲਾਈਟ ਲੈਫ਼ਟੀਨੈਂਟ, ਐਮ. ਡੀ. ਹਰਜਿੰਦਰ ਸਿੰਘ ਮੱਲ੍ਹੀ ਤੇ ਸਮੁੱਚੇ ਸਟਾਫ਼ ਵਲੋਂ ਪਿ੍ੰਸੀਪਲ ਮੁਕੇਸ਼ ਕੁਮਾਰ ਅਗਰਵਾਲ ਨੂੰ ਵਧਾਈ ਦਿੰਦਿਆਂ ਸਕੂਲ ਪੁੱਜਣ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਐਡਮਿਨ ਸੰਦੀਪ ਕੌਰ, ਵਾਈਸ ਪਿ੍ੰਸੀਪਲ ਨੀਸ਼ਾ ਠਾਕੁਰ, ਬਲਤੇਜ ਸਿੰਘ ਵਰਸ਼ਾ ਸੇਨ, ਰਨਦੀਪ ਕੌਰ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |