09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੈਨਸ਼ਨਰਜ਼ ਮਹਾਂਸੰਘ ਵਲੋਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਰਵਾਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ

Ad Position 21
No active advertisement
ਅਜੀਤ ਡੈਸਕ 22-12-2025
ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਵਲੋਂ ਗੜੀ ਚਮਕੌਰ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕਰਵਾਏ ਗਏ, ਉਪਰੰਤ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ | ਇਸ ਦੌਰਾਨ ਸ੍ਰੀ ਚਮਕੌਰ ਸਾਹਿਬ ਦੀ ਲੜਕੀ ਅਕਾਸ਼ਦੀਪ ਕੌਰ, ਜਿਸ ਨੇ ਪਿਛਲੇ ਦਿਨੀਂ ਮਲੇਸ਼ੀਆ ਤੋਂ ਕਬੱਡੀ 'ਚ ਜਿੱਤ ਹਾਸਿਲ ਕਰਕੇ ਇਲਾਕੇ, ਪੰਜਾਬ ਤੇ ਦੇਸ਼ ਦਾ ਮਾਣ ਵਧਾਇਆ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੁੱਜੇ ਪੰਚਾਇਤ ਵਿਭਾਗ ਪੰਜਾਬ ਦੇ ਰਿਟਾ: ਡਿਪਟੀ ਡਾਇਰੈਕਟਰ ਸੰਗਤ ਸਿੰਘ ਲੌਂਗੀਆ, ਗੁਰਬਖ਼ਸ਼ ਸਿੰਘ ਗਰਚਾ, ਡਾ. ਰਾਜਪਾਲ ਸਿੰਘ ਚੌਧਰੀ, ਅਮਰਜੀਤ ਸਿੰਘ ਕੰਗ, ਪਿ੍ੰਸੀਪਲ ਬੁੱਧ ਰਾਮ ਸਿੰਘ, ਅਮਰਜੀਤ ਸਿੰਘ ਸੁਪਰਡੈਂਟ, ਅਨਿਲ ਰੈਣਾ ਚੀਫ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਚਮਕੌਰ ਸਾਹਿਬ ਤੇ ਸ਼ਰਨਜੀਤ ਸਿੰਘ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਚਮਕੌਰ ਸਾਹਿਬ ਅਤੇ ਉਨ੍ਹਾਂ ਨਾਲ ਆਏ ਹੋਰ ਸਟਾਫ਼ ਨੂੰ ਵੀ ਸਨਮਾਨਿਤ ਕੀਤਾ | ਇਸ ਮੌਕੇ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦੇ ਹੋਏ ਇਸ ਪਵਿੱਤਰ ਸ਼ਹਿਰ ਨੂੰ ਜੋੜਨ ਵਾਲੀਆਂ ਸੜਕਾਂ, ਜਿਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਜਿਨ੍ਹਾਂ 'ਤੇ ਪੈਦਲ ਚਲਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ, ਦੀ ਮੁਰੰਮਤ ਕਰਵਾਈ ਜਾਵੇ ਤੇ ਸ਼ਹਿਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਅੰਤ 'ਚ ਪ੍ਰਧਾਨ ਧਰਮ ਪਾਲ ਸੋਖਲ ਨੇ ਸਮੂਹ ਸ਼ਹੀਦਾਂ ਵਲੋਂ ਦਿਤੀਆਂ ਗਈਆਂ ਕੁਰਬਾਨੀਆਂ ਤੇ ਸਿੱਖ ਇਤਿਹਾਸ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ | ਇਸ ਮੌਕੇ ਫ਼ਿਲਮੀ ਅਦਾਕਾਰ ਗੁਰਪ੍ਰੀਤ ਕੌਰ ਭੰਗੂ, ਭਾਗ ਸਿੰਘ ਮਕੜੋਨਾ, ਗੁਰਦਿਆਲ ਸਿੰਘ, ਸੁਰਿੰਦਰਜੀਤ ਵਰਮਾ, ਪਵਨ ਕੁਮਾਰ, ਹਰਚੰਦ ਸਿੰਘ ਜਗਤਪੁਰ, ਨਿਰਮਲ ਸਿੰਘ, ਨੌਹਰੀਆ ਸਿੰਘ, ਰਾਮ ਸਿਘ, ਅਮਰ ਸਿੰਘ, ਪਿ੍ੰਸੀਪਲ ਮੋਹਣ ਸਿੰਘ, ਮਲਕੀਤ ਸਿੰਘ, ਗੁਰਦੇਵ ਸਿੰਘ, ਸੁਰਿੰਦਰ ਪਾਲ ਸਿੰਘ, ਕਿਸ਼ੋਰ ਸਿੰਘ ਸਮੇਤ ਵੱਡੀ ਗਿਣਤੀ ਮੈਂਬਰ ਤੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧਮਾਣਾਂ ਸਕੂਲ ਦੇ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਅਗਲੀ ਖ਼ਬਰ ਆਧੁਨਿਕ ਸਿੱਖਿਆ 'ਚ ਏ. ਆਈ. ਤਕਨੀਕ ਦੀ ਵਰਤੋਂ 'ਤੇ ਹੋਏ ਸੈਮੀਨਾਰ 'ਚ ਗ੍ਰੀਨਵੇਜ਼ ਸਕੂਲ ਨੇ ਕੀਤੀ ਸ਼ਿਰਕਤ
Ad Position 24