ਨੂਰਪੁਰ ਬੇਦੀ, 21 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਿੱਖਿਆ ਬਲਾਕ ਨੂਰਪੁਰ ਬੇਦੀ ਤੇ ਤਖ਼ਤਗੜ੍ਹ ਅਧੀਨ ਪੈਂਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ 'ਚ ਮੈਗਾ ਅਧਿਆਪਕ-ਮਾਪੇ ਮਿਲਣੀਆਂ ਕਰਵਾਈਆਂ ਗਈਆਂ | ਇਨ੍ਹਾਂ ਮਿਲਣੀਆਂ ਦਾ ਉਦੇਸ਼ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਾਂਝੀ ਕਰਨ ਤੇ ਹੋਰ ਮਹੱਤਵਪੂਰਨ ਪੱਖਾਂ ਸੰਬੰਧੀ ਅਧਿਆਪਕਾਂ ਤੇ ਮਾਪਿਆਂ 'ਚ ਬੇਹਤਰ ਤਾਲਮੇਲ ਸਥਾਪਿਤ ਕਰਨਾ ਸੀ | ਇਸ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨਾਲ ਬੱਚਿਆਂ ਦੇ ਪਿਛਲੇ ਨਤੀਜਿਆਂ ਦੀ ਕਾਰਗੁਜ਼ਾਰੀ ਸਾਂਝਾ ਕਰਨ, ਅਗਾਮੀ ਸਾਲਾਨਾ ਪ੍ਰੀਖਿਆ 'ਚ ਵਧੀਆ ਨਤੀਜੇ ਹਾਸਿਲ ਕਰਨ, ਬੱਚਿਆਂ ਦੀ ਵਧੀਆ ਤਰੀਕੇ ਨਾਲ ਤਿਆਰੀ ਕਰਵਾਉਣ ਤੇ ਵਿਭਾਗ ਵਲੋਂ ਬੱਚਿਆਂ ਦੀ ਬੇਹਤਰ ਪੜ੍ਹਾਈ ਲਈ ਕੀਤੇ ਉਪਰਾਲਿਆਂ ਸਹਿਤ ਹੋਰ ਕਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ ਤੇ ਨਾਲ ਹੀ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਤੇ ਪੰਚਾਇਤਾਂ ਤੋਂ ਸੁਝਾਅ ਹਾਸਿਲ ਕੀਤੇ ਗਏ | ਇਨ੍ਹਾਂ ਮਿਲਣੀਆਂ ਦੌਰਾਨ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਪੰਚਾਇਤ ਮੈਂਬਰਾਂ, ਮਿਡ-ਡੇ ਮੀਲ ਵਰਕਰਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ ਸ਼ਾਮਿਲ ਹੋਏ | ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਬੇਦੀ ਲੜਕੇ ਤੇ ਲੜਕੀਆਂ ਵਿਖੇ ਉਕਤ ਮਿਲਣੀ ਦੌਰਾਨ ਸੀ. ਐੱਚ. ਟੀ. ਸੰਗੀਤਾ ਭੰਡਾਰੀ, ਐੈਸ. ਐਮ. ਸੀ. ਚੇਅਰਪਰਸਨ ਕਿਰਨ ਜੋਤੀ, ਐੱਚ. ਟੀ. ਰਣਜੀਤ ਕੌਰ, ਹਰਪ੍ਰੀਤ ਕੌਰ, ਸ਼ਾਲੂ ਕੌਸ਼ਲ, ਰਾਜੀਵ ਕੁਮਾਰ, ਦੀਪਕ ਚੋਪੜਾ, ਪੂਜਾ ਰਾਣੀ, ਕੁਲਵਿੰਦਰ ਕੌਰ, ਖੁਸ਼ਪ੍ਰੀਤ ਕੌਰ ਤੇ ਕਿਰਨਜੀਤ ਕੌਰ ਆਦਿ ਹਾਜ਼ਰ ਸਨ | ਇਸੇ ਪ੍ਰਕਾਰ ਸਿੱਖਿਆ ਬਲਾਕ ਤਖ਼ਤਗੜ੍ਹ ਵਿਖੇ ਸਮੁੱਚੇ ਸਰਕਾਰੀ ਸਕੂਲਾਂ 'ਚ ਮੈਗਾ ਅਧਿਆਪਕ ਮਾਪੇ ਮਿਲਣੀਆਂ ਕਰਵਾਈਆਂ ਗਈਆਂ |