16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ 'ਚ ਪੜਾਅ ਉਪਰੰਤ ਦਸਮੇਸ਼ ਅਲੌਕਿਕ ਪੈਦਲ ਮਾਰਚ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਲਈ ਰਵਾਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਭਰਤਗੜ੍ਹ, 22 ਦਸੰਬਰ (ਜਸਬੀਰ ਸਿੰਘ ਬਾਵਾ)-ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ 'ਚ ਰਾਤੀਂ ਪਹਿਲਾ ਪੜਾਅ ਕਰਨ ਉਪਰੰਤ ਅੱਜ ਸਵੇਰੇ 11 ਵਜੇ 31ਵਾਂ ਦਸਮੇਸ਼ ਅਲੌਕਿਕ ਪੈਦਲ ਮਾਰਚ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਰੂਪਨਗਰ ਲਈ ਰਵਾਨਾ ਹੋ ਗਿਆ | ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਕੱਲ੍ਹ ਸਵੱਖਤੇ ਆਰੰਭ ਹੋਕੇ ਇਹ ਅਲੌਕਿਕ ਦਸਮੇਸ਼ ਪੈਦਲ ਮਾਰਚ ਰਾਤੀਂ ਕਰੀਬ 12 ਵਜੇ ਹੀ ਇੱਥੇ ਪੁੱਜਾ ਸੀ | ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੋਣ ਮਗਰੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪੁੱਜਣ ਤੋਂ ਪਹਿਲਾਂ ਗਰਦਲੇ, ਭਰਤਗੜ੍ਹ, ਬੜਾ ਪਿੰਡ ਤੇ ਸਰਸਾ ਨੰਗਲ 'ਚ ਇਲਾਕੇ ਦੇ ਪਿੰਡਾਂ ਦੀ ਸੰਗਤ ਨੇ ਮਾਰਚ ਦਾ ਨਿੱਘਾ ਸਵਾਗਤ ਕੀਤਾ ਸੀ | ਮਾਰਚ ਦੇ ਅਰੰਭ ਹੋਣ ਮਗਰੋਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਬਦ ਗਾਇਨ ਨਾਲ ਅਗਲੇ ਪੜਾਅ ਲਈ ਸ਼ਾਮਿਲ ਰਿਹਾ | ਇਸ ਮੌਕੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਦਵਿੰਦਰ ਸਿੰਘ ਅਨੰਦਪੁਰ ਸਾਹਿਬ, ਗਿ. ਗੁਰਮੇਲ ਸਿੰਘ ਜੰਮੂ, ਫੌਜੀ ਅਮਰਜੀਤ ਸਿੰਘ, ਸਰਪੰਚ ਕਮਲਜੀਤ ਕੌਰ ਸਰਸਾ ਨੰਗਲ, ਸਰਪੰਚ ਪਰਮਜੀਤ ਕੌਰ ਆਲੋਵਾਲ, ਜਗਤਾਰ ਸਿੰਘ ਪਾਬਲਾ, ਬੀਬੀ ਹਰਵਿੰਦਰ ਕੌਰ ਕੋਟਬਾਲਾ, ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਬਲਵਿੰਦਰ ਸਿੰਘ ਕੋਟਬਾਲਾ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਹਰੀ ਸਿੰਘ ਕਸਾਣਾ, ਲਖਵੀਰ ਸਿੰਘ ਖਾਲਸਾ, ਗਿ. ਪ੍ਰੇਮ ਸਿੰਘ, ਗੁਰਨਾਮ ਸਿੰਘ, ਮੋਹਣ ਸਿੰਘ ਚੇਚੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ 'ਚ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ
Ad Position 24