ਨੰਗਲ, 22 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਬਾਈ ਸਾਈਕਲ (ਐਨ. ਬੀ. ਸੀ.) ਨੇ ਆਪਣੇ ਆਉਣ ਵਾਲੇ ਫਲੈਗਸ਼ਿਪ ਈਵੈਂਟ-ਨੰਗਲ ਪਤੰਗ ਉਤਸਵ ਦਾ ਅਧਿਕਾਰਤ ਤੌਰ 'ਤੇ ਉਦਘਾਟਨ ਕੀਤਾ ਜੋ ਕਿ 8 ਫਰਵਰੀ 2026 ਨੂੰ ਹੋਵੇਗਾ | ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਸੀ. ਪੀ. ਸਿੰਘ ਵਲੋਂ ਉਕਤ ਐਲਾਨ ਕੀਤਾ | ਜਾਣਕਾਰੀ ਦਿੰਦਿਆਂ ਮੁੱਖ ਇੰਜੀਨੀਅਰ ਸੀ. ਪੀ. ਸਿੰਘ ਨੇ ਦੱਸਿਆ ਕਿ ਐਨ. ਬੀ. ਸੀ. ਨੰਗਲ ਨੂੰ ਬੀ. ਬੀ. ਐਮ. ਬੀ. ਵਲੋਂ ਇਨ੍ਹਾਂ ਸਮਾਜਿਕ ਕੰਮਾਂ ਦੇ ਲਈ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸ਼ਹਿਰ 'ਚ ਨਵੇਕਲੀ ਤਰ੍ਹਾਂ ਦਾ ਪਤੰਗ ਉਤਸਵ ਕਰਨ ਦੇ ਲਈ ਐਨ. ਬੀ. ਸੀ. ਸ਼ਲਾਘਾ ਦੀ ਪਾਤਰ ਹੈ | ਉਨ੍ਹਾਂ ਨੇ ਕਿਹਾ ਕਿ ਸਮਾਗਮ ਦੇ ਲਈ ਬੀ. ਬੀ. ਐਮ. ਬੀ. ਵਲੋਂ ਜੋ ਵੀ ਸੰਭਵ ਸਹਿਯੋਗ ਹੋਵੇਗਾ, ਉਹ ਐਨ. ਬੀ. ਸੀ. ਨੰਗਲ ਦੀ ਟੀਮ ਦਾ ਕੀਤਾ ਜਾਵੇਗਾ | ਇਸ ਸੰਬੰਧੀ ਐਨ. ਬੀ. ਸੀ. ਨੰਗਲ ਦੇ ਸਰਗਰਮ ਆਗੂ ਕਰਨ ਚੌਧਰੀ ਨੇ ਦੱਸਿਆ ਕਿ ਅਜਿਹੇ ਪ੍ਰੇਰਨਾਦਾਇਕ ਸਮਰਥਨ ਨਾਲ, ਐਨ. ਬੀ. ਸੀ. ਨੰਗਲ ਪਤੰਗ ਉਤਸਵ 2026 ਨੂੰ ਪੂਰੇ ਸ਼ਹਿਰ ਲਈ ਇਕ ਯਾਦਗਾਰੀ ਜਸ਼ਨ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ | ਉਹਨਾਂ ਨੇ ਕਿਹਾ ਕਿ ਸ਼ਹਿਰ 'ਚ ਇਹ ਆਪਣੀ ਤਰ੍ਹਾਂ ਦਾ ਨਵੇਕਲਾ ਪਤੰਗ ਉਤਸਵ ਹੋਵੇਗਾ |