ਸ੍ਰੀ ਅਨੰਦਪੁਰ ਸਾਹਿਬ, 22 ਦਸੰਬਰ (ਕਰਨੈਲ ਸਿੰਘ)-ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ 'ਚ ਸਥਾਨਕ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਵਿਖੇ ਬਲਾਕ ਦੇ ਸਮੂਹ ਅਧਿਆਪਕਾਂ ਦੇ ਬਚਾਅ ਤੇ ਸੁਰੱਖਿਆ ਸੰਬੰਧੀ ਇਕ ਰੋਜ਼ਾ ਸੈਮੀਨਾਰ ਲਗਾਇਆ, ਜਿਸ 'ਚ ਅਧਿਆਪਕਾਂ ਨੂੰ ਕੁਦਰਤੀ ਆਫਤਾਂ, ਸਾਈਬਰ ਸਕਿਓਰਟੀ, ਅੱਗ ਅਤੇ ਸੁਰੱਖਿਆ, ਰੈੱਡ ਕਰਾਸ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸੈਮੀਨਾਰ ਦੇ ਰਿਸੋਰਸ ਪਰਸਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ, ਸੁਰਿੰਦਰ ਸਿੰਘ ਭਟਨਾਗਰ, ਜੋਗਾ ਸਿੰਘ ਨੇ ਅਧਿਆਪਕਾਂ ਨੂੰ ਪੋਕਸੋ ਐਕਟ ਤਹਿਤ ਸਕੂਲਾਂ ਦੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰਵਾਉਣਾ ਅਤੇ ਯੋਨ ਸ਼ੋਸ਼ਣ ਸੰਬੰਧੀ ਅਧਿਆਪਕਾਂ ਨੂੰ ਸਿਖਲਾਈ ਸੰਬੰਧੀ, ਜਿਸ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਅਧਿਆਪਕ ਵਧੀਆ ਤਰੀਕੇ ਨਾਲ ਬੱਚਿਆਂ ਦੀ ਨਿਗਰਾਨੀ ਕਰਨ ਕਰ ਸਕਣ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਨਾਲ ਹੀ ਕੁਦਰਤੀ ਆਫਤ ਪ੍ਰਬੰਧਨ ਦੇ ਤਹਿਤ ਅਧਿਆਪਕਾਂ ਨੂੰ ਵੱਖ-ਵੱਖ ਆਫਤਾਂ ਦੇ ਸਮੇਂ ਸਕੂਲ 'ਚ ਬੱਚਿਆਂ ਦੀ ਨਿਗਰਾਨੀ ਕਰਨ ਤੇ ਮੁਕਾਬਲਾ ਕਰਨ ਲਈ ਕਿਵੇਂ ਤਿਆਰ ਰਹਿਣਾ ਹੈ, ਇਸ ਸੰਬੰਧੀ ਅਧਿਆਪਕਾਂ ਨੂੰ ਬਰੀਕੀ ਨਾਲ ਦੱਸਿਆ | ਇਸ ਮੌਕੇ ਸਥਾਨਕ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਜਸਮੇਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਅਧਿਆਪਕਾਂ ਨੂੰ ਪੌਸਕੋ ਐਕਟ ਤੇ ਇਸ ਅਧੀਨ ਲੱਗਣ ਵਾਲੀਆਂ ਧਾਰਾਵਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ | ਪੰਜਾਬ ਅੱਗ ਬਝਾਓ ਅਮਲੇ ਤੇ ਹੰਗਾਮੀ ਹਾਲਾਤਾਂ ਨਾਲ ਨਿਪਟਣ ਸੰਬੰਧੀ ਪੰਕਜ ਕੁਮਾਰ ਤੇ ਸੁਖਵਿੰਦਰ ਸਿੰਘ ਵਲੋਂ ਵਡਮੁੱਲੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸੀਐਚਟੀ ਬਲਜਿੰਦਰ ਸਿੰਘ ਢਿੱਲੋਂ, ਜਸਵੀਰ ਸਿੰਘ, ਕਮਲਜੀਤ ਕੌਰ, ਸਨਜੀਤ ਕੌਰ ਸਾਰੇ ਸੀ. ਐਚ. ਟੀ., ਮਨਿੰਦਰ ਸਿੰਘ ਰਾਣਾ, ਕੁਲਦੀਪ ਪਰਮਾਰ, ਪਰਮਜੀਤ ਕੁਮਾਰ, ਮੀਂਹਮਲ, ਅਵਤਾਰ ਸਿੰਘ ਭੱਠਲ, ਬਲਵਿੰਦਰ ਕੁਮਾਰ, ਵਿਕਰਮ ਸ਼ਰਮਾ, ਰਾਮ ਰਾਣਾ, ਰਾਜ ਕੁਮਾਰ, ਗੁਰਦੀਪ ਸਿੰਘ, ਮਦਨ ਲਾਲ, ਸੁਰਜੀਤ ਸਿੰਘ ਰਾਣਾ, ਰਾਜਵਿੰਦਰ ਸਿੰਘ, ਜੈ ਸ਼ੰਕਰ, ਆਦਰਸ਼ ਸਿੰਘ, ਹਰਮਿੰਦਰ ਕੌਰ, ਪੁਸ਼ਪਾ ਦੇਵੀ, ਪੂਜਾ, ਸੀਮਾ ਰਾਣੀ, ਅੰਜੂ ਬਾਲਾ, ਏਕਤਾ ਰਾਣੀ, ਮਨਜੀਤ ਕੌਰ, ਜਸਵਿੰਦਰ ਕੌਰ, ਰਜੇਸ਼ ਕੁਮਾਰ, ਸੰਦੀਪ ਜੋਸ਼ੀ, ਬਲਵੀਰ ਸਿੰਘ, ਪ੍ਰਦੀਪ ਕੌਰ, ਅੰਜੂ ਬਾਲਾ ਆਦਿ ਅਧਿਆਪਕ ਹਾਜ਼ਰ ਸਨ |