10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਯੋਗ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ 'ਚ ਬੇਹੱਦ ਫਾਇਦੇਮੰਦ-ਰਮੇਸ਼ ਕੁਮਾਰ

Ad Position 21
No active advertisement
ਅਜੀਤ ਡੈਸਕ 24-12-2025
ਨੂਰਪੁਰ ਬੇਦੀ, 23 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਠੰਢ ਦੇ ਵਧਦੇ ਪ੍ਰਕੋਪ ਦੇ ਬਾਵਜੂਦ, ਇੱਛੁਕ ਲੋਕਾਂ ਦਾ ਯੋਗਾ ਪ੍ਰਤੀ ਉਤਸ਼ਾਹ ਬਰਕਰਾਰ ਹੈ, ਜਿਸ ਤਹਿਤ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ 'ਚ ਲਗਾਤਾਰ ਲਗਾਏ ਜਾ ਰਹੇ ਮੁਫ਼ਤ ਯੋਗਾ ਕੈਂਪਾਂ 'ਚ ਸੈਂਕੜੇ ਲੋਕ ਹਿੱਸਾ ਲੈ ਕੇ ਵੱਖ-ਵੱਖ ਬਿਮਾਰੀਆਂ ਤੋਂ ਠੀਕ ਹੋ ਰਹੇ ਹਨ | ਉਕਤ ਵਿਚਾਰ ਯੋਗਾ ਸਿੱਖਿਅਕ ਰਮੇਸ਼ ਕੁਮਾਰ ਨੇ ਵੱਖ-ਵੱਖ ਪਿੰਡਾਂ 'ਚ ਲਗਾਏ ਜਾ ਰਹੇ ਮੁਫ਼ਤ ਯੋਗਾ ਕੈਂਪਾਂ 'ਚ ਭਾਗ ਲੈ ਰਹੇ ਲੋਕਾਂ ਨੂੰ ਯੋਗਾ ਅਭਿਆਸ ਕਰਵਾਉਣ ਮੌਕੇ ਪ੍ਰਗਟਾਏ | ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ ਤੇ ਜੋ ਸਰੀਰ ਨੂੰ ਰੋਗ ਮੁਕਤ ਅਤੇ ਮਨ ਨੂੰ ਤਣਾਅ ਮੁਕਤ ਰੱਖਣ 'ਚ ਮਦਦ ਕਰਦਾ ਹੈ | ਉਨ੍ਹਾਂ ਲੋਕਾਂ ਨੂੰ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਨਿਯਮਿਤ ਤੌਰ 'ਤੇ ਯੋਗਾ ਅਭਿਆਸਾਂ 'ਚ ਹਿੱਸਾ ਲੈਣ ਦੀ ਅਪੀਲ ਕੀਤੀ | ਯੋਗਾ ਅਧਿਆਪਕ ਰਮੇਸ਼ ਕੁਮਾਰ ਨੇ ਕੈਂਪਾਂ ਦੌਰਾਨ ਪ੍ਰਾਣਾਯਾਮ, ਸ਼ੁਕਸ਼ਮਾ, ਭੁਜੰਗ, ਉਤਾਨਪਦ, ਕਪਾਲਭਾਤੀ, ਸ਼ਵਾਸਨ, ਪਦਮਾਸਨ, ਵਜਰਾ, ਸ਼ਸ਼ਾਂਕ, ਸ਼ਵਾਸ ਕਿਰਿਆ, ਸੂਰਜ ਨਮਸਕਾਰ ਤੇ ਮੰਡੁਕ ਆਦਿ ਆਸਣਾਂ ਤੋਂ ਇਲਾਵਾ ਧਿਆਨ ਦਾ ਅਭਿਆਸ ਵੀ ਕਰਵਾਇਆ | ਉਨ੍ਹਾਂ ਦੱਸਿਆ ਕਿ 5 ਪਿੰਡਾਂ ਸੈਣੀਮਾਜਰਾ, ਨੂਰਪੁਰ ਬੇਦੀ, ਲਸਾੜੀ, ਜੇਤੇਵਾਲ ਤੇ ਮੁਕਾਰੀ ਵਿਖੇ 6 ਕਲਾਸਾਂ ਦੌਰਾਨ ਰੋਜ਼ਾਨਾ ਇਕ ਘੰਟੇ ਦਾ ਮੁਫ਼ਤ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ | ਇਨ੍ਹਾਂ ਕੈਂਪਾਂ 'ਚ ਵੱਡੀ ਗਿਣਤੀ 'ਚ ਪਿੰਡ ਵਾਸੀ ਭਾਗ ਲੈ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਰਾਜੇਸ਼ ਚੌਧਰੀ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਸੜੋਆ ਦੇ ਸਹਿਯੋਗ ਨਾਲ ਪਿੰਡ ਬੂੰਗੜੀ ਵਿਖੇ ਲਗਾਇਆ ਜਾਗਰੂਕਤਾ ਕੈਂਪ <br/>
Ad Position 24