ਬਲਾਚੌਰ, 23 ਦਸੰਬਰ (ਨਰੇਸ਼ ਧੌਲ)-ਪੰਜਾਬ ਨੈਸ਼ਨਲ ਬੈਂਕ ਸੜੋਆ ਦੇ ਸਹਿਯੋਗ ਨਾਲ ਖਪਤਕਾਰਾਂ ਨੂੰ ਬੈਂਕ ਸਬੰਧੀ ਸਹੂਲਤਾਂ ਦੀ ਜਾਣਕਾਰੀ ਦੇਣ ਦੇ ਮਕਸਦ ਵਜੋਂ ਪਿੰਡ ਬੂੰਗੜੀ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ | ਜਿਸ ਵਿੱਚ ਰਿਸੋਰਸ ਪਰਸਨ ਰਜਨੀ ਬਾਗੜੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਰਕਾਰ ਵਲੋਂ ਗਾਹਕਾਂ ਲਈ ਬਹੁਤ ਸਾਰੀਆਂ ਲਾਹੇਵੰਦ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਾਲਾਨਾ 20 ਰੁਪਏ ਵਿੱਚ ਦੁਰਘਟਨਾ ਬੀਮਾ ਯੋਜਨਾ, ਪ੍ਰਧਾਨ ਮੰਤਰੀ ਅਟੱਲ ਪੈਨਸ਼ਨ ਯੋਜਨਾ, ਦੋ ਲੱਖ ਦੀ ਸਿਹਤ ਬੀਮਾ ਯੋਜਨਾ ਤੇ ਹੋਰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਆਪਣੇ ਪੈਸੇ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹੋ ਕਿਸੇ ਵੀ ਤਰਾਂ ਦੇ ਫ਼ਰਾਡ ਕਰਨ ਵਾਲੇ ਲੋਕਾਂ ਤੋਂ ਕਿਵੇਂ ਬੱਚਣਾ ਹੈ | ਉਨ੍ਹਾਂ ਨੇ ਖਪਤਕਾਰਾਂ ਨੂੰ ਬੈਂਕ ਵਿਚ ਆ ਰਾਹੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਮਗਨਰੇਗਾ ਵਰਕਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |