ਨਵਾਂਸ਼ਹਿਰ, 23 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਵਲੋਂ ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਲੋਂ ਲਗਾਏ ਗਏ ਐਨ. ਐਸ. ਐਸ ਕੈਂਪ ਵਿੱਚ ਪਿ੍ੰਸੀਪਲ ਡਾਕਟਰ ਪੁਨੀਤ ਅਨੇਜਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਲੋਂ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤਹਿਤ ਜਾਗਰੂਕ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਤਰਸੇਮ ਲਾਲ ਵਲੋਂ ਸਿਹਤ ਪ੍ਰੋਗਰਾਮਾਂ ਸਬੰਧੀ ਜਾਗਰੂਕ ਕੀਤਾ ਗਿਆ | ਜਿਸ ਵਿੱਚ ਉਹਨਾਂ ਨੇ ਸੱਪ ਤੇ ਕੁੱਤੇ ਦੇ ਕੱਟੇ ਦਾ ਮੁਫ਼ਤ ਇਲਾਜ ਨੇੜੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਤੋਂ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਹੈਪੇਟਾਈਟਿਸ, ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਜਾਗਰੂਕ ਕਰਦਿਆਂ ਕਿਹਾ ਕਿ ਇਸ ਦੀ ਜਾਣਕਾਰੀ ਤੇ ਜਾਗਰੂਕਤਾ ਅਤਿ ਜ਼ਰੂਰੀ ਹੈ ਤਾਂ ਜੋ ਬੱਚੇ ਇਹਨਾਂ ਬਿਮਾਰੀਆਂ ਤੋਂ ਬਚਾਅ ਕਰ ਸਕਣ | ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਤਹਿਤ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਲੈਣ ਸਬੰਧੀ ਸਿਹਤ ਸਿੱਖਿਆ ਦਿੱਤੀ | ਇਸ ਦੇ ਨਾਲ ਹੀ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਜਿੱਥੇ ਵੀ ਕਿਤੇ ਪਾਣੀ ਖੜ੍ਹਾ ਹੁੰਦਾ ਹੈ ਉਸ ਨੂੰ ਹਫਤੇ ਵਿੱਚ ਇੱਕ ਵਾਰ ਸੁਕਾਉਣ ਲਈ ਜਾਗਰੂਕ ਕੀਤਾ ਉਸ ਦੇ ਨਾਲ ਟੀਕਾਕਰਨ ਪ੍ਰੋਗਰਾਮ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕ ਕਰਦਿਆਂ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਆਰ. ਕੇ. ਆਰੀਆਂ ਕਾਲਜ ਵਿੱਚ ਹੀ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਜੁਆਇੰਨ ਕਰਨ ਲਈ ਕਿਹਾ ਕਿਉਂਕਿ ਜੇਕਰ ਵਿਦਿਆਰਥੀਆਂ ਨੂੰ ਕਾਲਜ ਸਮੇਂ ਤੋਂ ਹੀ ਖੇਡਾਂ ਤੇ ਗਰਾਉਡਾਂ ਨਾਲ ਜੋੜ ਦਿੱਤਾ ਜਾਵੇ ਤਾਂ ਯੁੱਧ ਨਸ਼ਿਆਂ ਵਿਰੁੱਧ ਦੇ ਅਸਲ ਮਨੋਰਥ ਨੂੰ ਆਪਾਂ ਰੱਲ ਮਿਲ ਕੇ ਪੂਰਾ ਕਰ ਸਕਦੇ ਹਾਂ | ਇਸ ਦੇ ਨਾਲ ਹੀ ਉਨ੍ਹਾਂ ਨੇ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਤੰਬਾਕੂ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ | ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਸਿਹਤ ਪ੍ਰੋਗਰਾਮਾਂ ਸਬੰਧੀ ਵੀ ਜਾਗਰੂਕ ਕੀਤਾ | ਇਸ ਮੌਕੇ ਐਨ. ਐੱਸ. ਐੱਸ ਪ੍ਰੋਗਰਾਮ ਅਫਸਰ ਪ੍ਰੋਫੈਸਰ ਰੌਬਿਨ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਪਾਣੀ ਬਰਬਾਦ ਕਰਨ ਤੋਂ ਰੋਕਣ, ਇਸਤੇਮਾਲ ਤੋਂ ਬਾਅਦ ਟੂਟੀ ਬੰਦ ਕਰਨ, ਕੂੜਾ ਕੂੜਾਦਾਨ ਤੋਂ ਬਿਨਾ ਕਿਤੇ ਵੀ ਨਾ ਸੁੱਟਣ ਤੇ ਗਿੱਲੇ ਤੇ ਸੁੱਕੇ ਕੁੜੇ ਨੂੰ ਅਲੱਗ ਕਰਕੇ ਦੇਣ ਸਬੰਧੀ, ਬਜ਼ਾਰ ਸਦਾ ਕੱਪੜੇ ਦਾ ਥੈਲਾ ਲੈਕੇ ਜਾਣ ਅਤੇ ਪਲਾਸਟਿਕ ਦੀ ਥੈਲੀ ਦਾ ਇਸਤੇਮਾਲ ਨਾ ਕਰਨ, ਨਵੇਂ ਬੂਟੇ ਲਗਾਉਣ ਅਤੇ ਬੂਟਿਆਂ ਦਾ ਖਿਆਲ ਰੱਖਣ ਸਬੰਧੀ ਤੇ ਇਹ ਸਾਰੀਆਂ ਗੱਲਾਂ ਆਪਣੇ ਪਰਿਵਾਰ, ਆਸ-ਪਾਸ ਸਾਰਿਆਂ ਨੂੰ ਸਿਖਾਉਣ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸੁਪਰਡੈਂਟ ਐਸ. ਕੇ. ਪਾਠਕ, ਪ੍ਰੋਫੈਸਰ ਅਮਨਦੀਪ ਕੌਰ ਤੇ ਐਨ. ਐਸ. ਐਸ. ਕੈਂਪ ਦੇ ਵਿਦਿਆਰਥੀਆਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ |