ਬੇਲਾ, 23 ਦਸੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਕਬੱਡੀ ਕਬੱਡੀ ਸਰਕਲ ਸਟਾਈਲ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਵਿਖੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਲਜ ਦੀ ਕਬੱਡੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਬਨੂੜ ਅਤੇ ਅਮਨਦੀਪ ਸਿੰਘ ਸੈਂਪਲਾਂ ਸਾਹਿਬ ਅਕਤੂਬਰ ਤੋਂ ਦਸੰਬਰ 2025 ਤੱਕ ਚੱਲਣ ਵਾਲੇ ਕਬੱਡੀ ਸੀਜ਼ਨ ਲਈ ਕੌਮਾਂਤਰੀ ਪੱਧਰ 'ਤੇ ਚੁਣੇ ਗਏ | ਇਹਨਾਂ ਖਿਡਾਰੀਆਂ ਨੇ ਲਗਭਗ ਦੋ ਮਹੀਨੇ ਵੱਖੋ-ਵੱਖਰੇ ਕਲੱਬਾਂ ਦੀ ਪ੍ਰਤੀਨਿਧਤਾ ਕਰਦਿਆਂ ਕਬੱਡੀ ਦੇ ਖੇਤਰ ਵਿਚ ਆਪਣਾ ਅਤੇ ਬੇਲਾ ਕਾਲਜ ਦਾ ਨਾਂਅ ਸੁਨਹਿਰੇ ਅੱਖਰਾਂ ਵਿਚ ਦਰਜ ਕੀਤਾ ਹੈ | ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਪਿ੍ਤਪਾਲ ਸਿੰਘ, ਪ੍ਰੋ ਅਮਰਜੀਤ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਇੱਕ ਟੂਰਨਾਮੈਂਟ ਵਿਚ ਬੈਸਟ ਜਾਰੀ ਚੁਣਿਆ ਗਿਆ ਅਤੇ ਇਸ ਦੇ ਨਾਲ ਹੀ ਅਮਨਦੀਪ ਸਿੰਘ ਇੱਕ ਟੂਰਨਾਮੈਂਟ ਦੇ ਬੈੱਸਟ ਰੇਂਡੀ ਦੇ ਖ਼ਿਤਾਬ ਤੇ ਆਪਣੀ ਮੋਹਰ ਲਗਾਉਣ ਵਿਚ ਕਾਮਯਾਬ ਹੋਇਆ | ਇਨ੍ਹਾਂ ਦੋਹਾਂ ਖਿਡਾਰੀਆਂ ਦਾ ਕਾਲਜ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ. ਸੰਗਤ ਸਿੰਘ ਲੌਂਗੀਆਂ ਨੇ ਪੰਜਾਬ ਦੀ ਲੋਕ ਖੇਡ ਕਬੱਡੀ ਵਿਚ ਕਾਲਜ ਦੇ ਯੋਗਦਾਨ ਲਈ ਖਿਡਾਰੀਆਂ ਦੀ ਮਿਹਨਤ ਅਤੇ ਜਜ਼ਬੇ ਨੂੰ ਸਰਾਹਿਆ | ਇਸ ਦੇ ਨਾਲ ਹੀ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਅਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਇਹਨਾਂ ਦੋਵਾਂ ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਵਧਾਈ ਦਿੱਤੀ | ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਅਮਰਜੀਤ ਸਿੰਘ, ਡਾ. ਅਣਖ ਸਿੰਘ, ਪੋ੍ਰ. ਪਰਮਿੰਦਰ ਕੌਰ, ਪੋ੍ਰ. ਰਮਨਜੀਤ ਕੌਰ, ਪੋ੍ਰ. ਦਿਨੇਸ਼ ਕੁਮਾਰ ਅਤੇ ਖਲੀਲ ਮੁਹੰਮਦ ਹਾਜ਼ਰ ਸਨ |