09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਰਤੀ ਜਨਤਾ ਯੁਵਾ ਮੋਰਚਾ ਸ੍ਰੀ ਨੈਣਾ ਦੇਵੀ ਹੇਠਲਾ ਮੰਡਲ ਦੀ ਮੀਟਿੰਗ, ਵਿਧਾਇਕ ਰਣਧੀਰ ਸ਼ਰਮਾ ਨੇ ਕੀਤੀ ਸ਼ਿਰਕਤ

Ad Position 21
No active advertisement
ਅਜੀਤ ਡੈਸਕ 24-12-2025
ਸ੍ਰੀ ਅਨੰਦਪੁਰ ਸਾਹਿਬ, 23 ਦਸੰਬਰ (ਕਰਨੈਲ ਸਿੰਘ)-ਭਾਰਤੀ ਜਨਤਾ ਯੁਵਾ ਮੋਰਚਾ ਸ੍ਰੀ ਨੈਨਾ ਦੇਵੀ ਹੇਠਾ ਮੰਡਲ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੀ ਜਾਣ ਪਹਿਚਾਣ ਬੈਠਕ ਯੁਵਾ ਮੋਰਚਾ ਦੇ ਪ੍ਰਧਾਨ ਪਰਮਜੀਤ ਠਾਕੁਰ ਦੀ ਅਗਵਾਈ ਹੇਠ ਸ੍ਰੀ ਨੈਨਾ ਦੇਵੀ ਵਿਖੇ ਸਥਿਤ ਵਿਸ਼ਰਾਮ ਘਰ 'ਚ ਹੋਈ, ਜਿਸ 'ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸ੍ਰੀ ਨੈਣਾ ਦੇਵੀ ਜੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਣਧੀਰ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਕਿ੍ਸ਼ਨ ਲਾਲ ਚੰਦੇਲ, ਜ਼ਿਲ ਾ ਯੁਵਾ ਮੋਰਚਾ ਪ੍ਰਧਾਨ ਰਾਮਪਾਲ ਚੌਧਰੀ, ਭਾਜਪਾ ਸ੍ਰੀ ਨੈਣਾ ਦੇਵੀ ਮੰਡਲ ਹੇਠਾ ਦੇ ਪ੍ਰਧਾਨ ਬਲਬੀਰ ਪੱਪੀ, ਯੁਵਾ ਮੋਰਚਾ ਸਕੱਤਰ ਪ੍ਰੇਮ ਠਾਕੁਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ | ਬੈਠਕ ਦੌਰਾਨ ਨੌਜਵਾਨਾਂ 'ਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ | ਸਾਰੇ ਨੌਜਵਾਨਾਂ ਨੇ ਵਿਧਾਇਕ ਰਣਧੀਰ ਸ਼ਰਮਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਇਸ ਦੌਰਾਨ 'ਇਕ ਬੂਥ-10 ਯੁਵਾ' ਮੁਹਿੰਮ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਮੁਹਿੰਮ ਨੂੰ ਜਲਦੀ ਪੂਰਾ ਕਰਨ ਲਈ ਠੋਸ ਰਣਨੀਤੀ ਅਤੇ ਕਾਰਜਯੋਜਨਾ ਤਿਆਰ ਕੀਤੀ ਗਈ | ਇਸ ਦੌਰਾਨ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ 'ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਸੱਤ ਰੋਜ਼ਾ ਕੈਂਪ ਦੇ ਤੀਸਰੇ ਦਿਨ ਕਰਵਾਇਆ ਯੋਗ ਅਗਲੀ ਖ਼ਬਰ ਸ਼ਹੀਦੀ ਜੋੜ ਮੇਲ ਮੌਕੇ ਸੰਗਤਾਂ ਲਈ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਕਰੇਗੀ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਸ੍ਰੀ ਅਨੰਦਪੁ...
Ad Position 24