ਸ੍ਰੀ ਚਮਕੌਰ ਸਾਹਿਬ, 24 ਦਸੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਸਲੇਮਪੁਰ ਦੇ ਕਮਿਊਨਿਟੀ ਸੈਂਟਰ ਦਾ ਗੇਟ ਤੋੜ ਕੇ ਅੰਦਰ ਪਿਆ ਜਿੰਮ ਦਾ ਵੀ ਸਮਾਨ ਚੋਰੀ ਕਰ ਲਿਆ ਗਿਆ | ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸ੍ਰੀਮਤੀ ਸੁਰਜੀਤ ਕੌਰ ਮਾਵੀ ਦੇ ਪਤੀ ਰਘਵੀਰ ਸਿੰਘ ਮਾਵੀ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੇ ਬਾਹਰਲਾ ਕੈਂਚੀ ਗੇਟ, ਅੰਦਰ ਜਿੰਮ ਨੂੰ ਲੱਗਾ ਲੋਹੇ ਦਾ ਗੇਟ ਪੁੱਟ ਕੇ ਨਾਲ ਲੈ ਗਏ ਅਤੇ ਜਿੰਮ ਅੰਦਰ ਵੀ ਚੋਰਾਂ ਨੇ ਕੁੱਝ ਸਮਾਨ ਚੋਰੀ ਕੀਤਾ ਹੈ, ਜਦਕਿ ਲੱਕੜ ਦੇ ਦਰਵਾਜ਼ਿਆਂ ਦੀ ਭੰਨਤੋੜ ਕੀਤੀ ਗਈ ਹੈ |