30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਰੋਚਕ ਮੁਕਾਬਲੇ

Ad Position 21
No active advertisement
ਅਜੀਤ ਡੈਸਕ 25-12-2025
ਸ੍ਰੀ ਚਮਕੌਰ ਸਾਹਿਬ, 19 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਚੱਲ ਰਹੇ ਸ਼ਹੀਦੀ ਟੂਰਨਾਮੈਂਟ ਦੇ ਤੀਜੇ ਦਿਨ ਛਾਲਾਂ, ਵਾਲੀਬਾਲ ਤੇ ਕਬੱਡੀ ਦੇ ਬਹੁਤ ਹੀ ਰੋਚਕ ਮੁਕਾਬਲੇ ਕਰਵਾਏ ਗਏ | ਤੀਜੇ ਦਿਨ ਦਾ ਉਦਘਾਟਨ ਸਕੂਲ ਦੇ ਸਾਬਕਾ ਵਿਦਿਆਰਥੀ ਤਰਲੋਚਨ ਸਿੰਘ ਮੁੰਡੀਆਂ ਨੇ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਜਨਰਲ ਮੈਨੇਜਰ ਹਰਬੰਸ ਸਿੰਘ ਕੰਧੋਲਾ ਤੇ ਜਥੇਦਾਰ ਗੁਰਮੀਤ ਸਿੰਘ ਮਕੜੌਨਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਨਾਲ ਜੁੜਨ ਦਾ ਵੀ ਸੁਨੇਹਾ ਦਿੱਤਾ | ਅੱਜ ਕਰਵਾਏ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ | ਸਕੂਲ ਦੀ ਪਿ੍ੰਸੀਪਲ ਕਿਰਨਜੋਤ ਕੌਰ ਨੇ ਵਿਸ਼ੇਸ਼ ਤੌਰ 'ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ | ਟੂਰਨਾਮੈਂਟ ਦੀ ਸਮਾਪਤੀ 21 ਦਸੰਬਰ ਨੂੰ ਹੋਵੇਗੀ ਅਤੇ ਇਨਾਮਾਂ ਦੀ ਵੰਡ ਰਵੀਇੰਦਰ ਸਿੰਘ ਦੁੱਮਣਾ (ਸਾਬਕਾ ਸਪੀਕਰ ਵਿਧਾਨ ਸਭਾ) ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਤਖ਼ਤਗੜ੍ਹ ਜ਼ੋਨ ਤੋਂ ਜੇਤੂ ਉਮੀਦਵਾਰ ਦੇਸ ਰਾਜ ਸੈਣੀ ਵਲੋਂ ਸਮੂਹ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਕਮਿਊਨਿਟੀ ਸੈਂਟਰ ਦੇ ਦਰਵਾਜ਼ੇ ਤੋੜ ਕੇ ਜਿੰਮ ਦਾ ਸਮਾਨ ਚੋਰੀ
Ad Position 24