ਨੂਰਪੁਰ ਬੇਦੀ, 19 ਦਸੰਬਰ (ਹਰਦੀਪ ਸਿੰਘ ਢੀਂਡਸਾ)-ਤਖ਼ਤਗੜ੍ਹ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਦੇਸ ਰਾਜ ਸੈਣੀਮਾਜਰਾ ਨੇ ਆਪਣੇ ਜ਼ੋਨ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਦਾ ਸਿਹਰਾ ਜਿਥੇ ਹਲਕਾ ਵਿਧਾਇਕ ਚੱਢਾ ਨੂੰ ਜਾਂਦਾ ਹੈ, ਉਥੇ ਉਨ੍ਹਾਂ ਸਮੂਹ ਵੋਟਰਾਂ ਨੇ ਭਰਵਾਂ ਸਹਿਯੋਗ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਬਤੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਭਰਪੂਰ ਯਤਨ ਕਰਨਗੇ | ਇਸ ਮੌਕੇ ਧਰਮਪਾਲ ਸੈਣੀ, ਚੌ. ਹੁਸਨ ਲਾਲ ਚੌਹਾਨ, ਰਵਿੰਦਰ ਸਿੰਘ ਸਰਪੰਚ ਸਿੰਘਪੁਰ, ਕਿ੍ਸ਼ਨ ਸਿੰਘ ਸੰਮਤੀ ਮੈਬਰ, ਚੌ. ਪ੍ਰੇਮ ਚੰਦ ਤੇ ਹੋਰ ਆਗੂ ਵੀ ਮੌਜੂਦ ਸਨ |