30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਧੂਵਨ ਵਾਟਿਕਾ ਸਕੂਲ 'ਚ 'ਮਧੂਵਨ ਮਾਈਾਡਕ੍ਰਾਫਟ ਐਕਸਪੋ ਸੈਸ਼ਨ 2025-26' ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ <br/>

Ad Position 21
No active advertisement
ਅਜੀਤ ਡੈਸਕ 25-12-2025
ਨੂਰਪੁਰ ਬੇਦੀ, 24 ਦਸੰਬਰ (ਵਿੰਦਰਪਾਲ ਝਾਂਡੀਆਂ)-ਇਲਾਕੇ ਨਾਮਵਰ ਦੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਨੂਰਪੁਰ ਬੇਦੀ ਵਿਖੇ ਸੈਸ਼ਨ 2025-26 ਤਹਿਤ ਮਧੂਵਨ ਮਾਈਾਡਕ੍ਰਾਫਟ ਐਕਸਪੋ ਅਤੇ ਮਾਡਲ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਪ੍ਰਦਰਸ਼ਨੀ ਵਿਚ ਸਕੂਲ ਦੇ ਵਿਦਿਆਰਥੀਆਂ ਵਲੋਂ ਵਿਗਿਆਨ, ਤਕਨਾਲੋਜੀ, ਵਾਤਾਵਰਣ, ਸਮਾਜਿਕ ਵਿਗਿਆਨ ਤੇ ਨਵੀਨਤਾ ਨਾਲ ਸੰਬੰਧਿਤ ਕਈ ਰਚਨਾਤਮਿਕ ਅਤੇ ਉਪਯੋਗੀ ਮਾਡਲ ਪ੍ਰਦਰਸ਼ਿਤ ਕੀਤੇ ਗਏ | ਇਸ ਐਕਸਪੋ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਅਮਿਤ ਚੱਢਾ ਅਤੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਦੋਹਾਂ ਨੇ ਵਿਦਿਆਰਥੀਆਂ ਦੀ ਸ੍ਰਜਨਾਤਮਕਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿਚ ਵਿਗਿਆਨਕ ਸੋਚ ਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ | ਪ੍ਰਦਰਸ਼ਨੀ ਦੌਰਾਨ ਬੱਚਿਆਂ ਨੇ ਸੌਰ ਊਰਜਾ, ਜਲ ਸੰਰੱਖਣ, ਸਮਾਰਟ ਸਿਟੀ, ਰੋਬੋਟਿਕਸ, ਸਵੱਛ ਭਾਰਤ, ਡਿਜੀਟਲ ਇੰਡੀਆ ਤੇ ਵਾਤਾਵਰਣ ਸੁਰੱਖਿਆ ਵਰਗੇ ਵਿਸ਼ਿਆਂ 'ਤੇ ਆਪਣੇ ਮਾਡਲ ਪੇਸ਼ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਇਸ ਮੌਕੇ 'ਤੇ ਸਕੂਲ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਮਧੂਵਨ ਮਾਈਾਡਕ੍ਰਾਫਟ ਐਕਸਪੋ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਲੁਕਵੀਂ ਪ੍ਰਤਿਭਾ ਨੂੰ ਮੰਚ ਦੇਣਾ ਤੇ ਉਨ੍ਹਾਂ ਨੂੰ ਨਵੀਨਤਾ ਵੱਲ ਪ੍ਰੇਰਿਤ ਕਰਨਾ ਹੈ | ਪ੍ਰਦਰਸ਼ਨੀ ਵੇਖਣ ਲਈ ਮਾਪੇ ਤੇ ਇਲਾਕੇ ਵਾਸੀ ਵੀ ਵੱਡੀ ਗਿਣਤੀ 'ਚ ਪਹੁੰਚੇ ਤੇ ਬੱਚਿਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ 'ਤੇ ਪਿ੍ੰਸੀਪਲ ਮੈਡਮ ਦੀਪਿਕਾ ਪੁਰੀ, ਮੈਡਮ ਅਨੂ ਕੌਂਸਲ, ਅਵਿਨਾਸ਼ ਕੁਮਾਰ, ਮਾਸਟਰ ਭੋਲਾ ਸ਼ੰਕਰ, ਰਵਿੰਦਰ ਸਿੰਘ, ਡਿੰਪਲ ਰਾਣਾ, ਅਵਤਾਰ ਸਿੰਘ, ਬਿਮਲਾ ਸੈਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ <br/> ਅਗਲੀ ਖ਼ਬਰ ਤਖ਼ਤਗੜ੍ਹ ਜ਼ੋਨ ਤੋਂ ਜੇਤੂ ਉਮੀਦਵਾਰ ਦੇਸ ਰਾਜ ਸੈਣੀ ਵਲੋਂ ਸਮੂਹ ਵੋਟਰਾਂ ਦਾ ਧੰਨਵਾਦ
Ad Position 24