30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨੌਜਵਾਨ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 25-12-2025
ਮੋਰਿੰਡਾ, 24 ਦਸੰਬਰ (ਤਰਲੋਚਨ ਸਿੰਘ ਕੰਗ)-ਨੌਜਵਾਨ ਸਾਹਿਤ ਸਭਾ ਰਜਿ. ਮੋਰਿੰਡਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫਰ ਵਲੋਂ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਸਾਹਿਤਕ ਸਮਾਗਮ ਦੌਰਾਨ ਰਾਜਿੰਦਰ ਕੌਰ ਮਾਵੀ ਦੀ ਕਿਤਾਬ 'ਮੈਂ ਅਹੱਲਿਆ ਨਹੀਂ' ਉੱਤੇ ਵਿਚਾਰ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ ਰਸੂਲਪੁਰ ਨੇ ਕਿਤਾਬ ਦੇ ਸਿਰਲੇਖ ਬਾਰੇ ਜਾਣਕਾਰੀ ਦਿੱਤੀ | ਉਹਨਾਂ ਦੱਸਿਆ ਕਿ ਕਿਤਾਬ ਦੇ ਵੱਖ-ਵੱਖ ਪੱਖਾਂ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ | ਕਰਮਜੀਤ ਸਕਰੁੱਲਾਂਪੁਰੀ ਨੇ ਕਿਤਾਬ ਬਾਰੇ ਵਿਚਾਰ ਚਰਚਾ ਕਰਦਿਆਂ ਆਪਣੇ ਸੁਝਾਅ ਦਿੱਤੇ | ਸਮਾਗਮ ਦੌਰਾਨ ਜਸਵੰਤ ਸਿੰਘ ਜ਼ਫਰ ਨੇ ਕਿਤਾਬ ਦੇ ਮਿਆਰੀ ਪੱਖਾਂ ਦੀ ਗੱਲ ਕਰਦਿਆਂ ਰਾਜਿੰਦਰ ਕੌਰ ਮਾਵੀ ਨੂੰ ਵਧਾਈ ਦਿੱਤੀ | ਇਸ ਮੌਕੇ ਮਨਿੰਦਰ ਕੌਰ ਮਨ, ਅਮਰਜੀਤ ਕੌਰ ਮੋਰਿੰਡਾ, ਸਤਨਾਮ ਸਿੰਘ ਸੱਤੀ, ਮਨਪ੍ਰੀਤ ਕੌਰ, ਅੰਮਿ੍ਤਪਾਲ ਸਿੰਘ ਬੈਦਵਾਨ, ਤਜਿੰਦਰ ਪਾਲ ਸਿੰਘ ਰੰਧਾਵਾ, ਰੂਪਕੰਵਲ ਧਾਲੀਵਾਲ, ਹਰਮਨਿੰਦਰ ਕੌਰ ਮਨ, ਸੁਖਮਨਪ੍ਰੀਤ ਕੌਰ ਨੇ ਕਿਤਾਬ ਵਿਚ ਕਵਿਤਾਵਾਂ ਪੜ੍ਹ ਕੇ ਸੁਣਾਈਆਂ |
ਇਸ ਮੌਕੇ ਜਗਜੀਤ ਸਿੰਘ ਰੰਧਾਵਾ, ਮਨਜੀਤ ਕੌਰ ਮਾਵੀ, ਰਸ਼ਪਾਲ ਕੌਰ, ਸਤਨਾਮ ਸਿੰਘ ਰਿਓੜੀ, ਅਰਮਾਨ ਰੰਧਾਵਾ, ਗੁਰਸੇਵਕ ਸਿੰਘ, ਰਾਜਿੰਦਰ ਕੌਰ, ਬਲਵੰਤ ਸਿੰਘ ਵਿਰਕ, ਹਰਬੰਸ ਸਿੰਘ ਰਾਏ, ਰਸ਼ਪਾਲ ਕੌਰ ਮਾਵੀ ਤੇ ਮੇਜਰ ਸਿੰਘ ਸਰਪੰਚ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗਰਦਲੇ 'ਚ ਖੇਡ ਮੁਕਾਬਲਿਆਂ ਸਬੰਧੀ ਪੋਸਟਰ ਜਾਰੀ <br/> ਅਗਲੀ ਖ਼ਬਰ ਮਧੂਵਨ ਵਾਟਿਕਾ ਸਕੂਲ 'ਚ 'ਮਧੂਵਨ ਮਾਈਾਡਕ੍ਰਾਫਟ ਐਕਸਪੋ ਸੈਸ਼ਨ 2025-26' ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ <br/>
Ad Position 24