31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੱਚੀ ਗੜ੍ਹੀ ਦੇ ਵੰਸ਼ਜ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 25-12-2025
ਸ੍ਰੀ ਚਮਕੌਰ ਸਾਹਿਬ, 24 ਦਸੰਬਰ (ਜਗਮੋਹਣ ਸਿੰਘ ਨਾਰੰਗ)-ਕੱਚੀ ਗੜ੍ਹੀ ਦੇ ਵੰਸ਼ਜਾਂ ਵਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੱਚੀ ਗੜੀ ਭੇਟ ਕਰਨ ਵਾਲੇ ਰਾਏ ਜਗਤ ਚੰਦ ਅਤੇ ਰਾਏ ਰੂਪ ਚੰਦ ਉਰਫ਼ ਬੁੱਧੀ ਚੰਦ ਦੇ ਪਰਿਵਾਰ ਦੀ ਮੌਜੂਦਾ ਪੀੜ੍ਹੀ ਵਿਚੋਂ ਰਾਣਾ ਹਰਿੰਦਰ ਸਿੰਘ ਸੋਢੀ ਡਾਇਰੈਕਟਰ ਮਾਰਕਫੈੱਡ ਪੰਜਾਬ ਨੇ ਦੱਸਿਆ ਕਿ ਪਰਿਵਾਰ ਦੀ ਮੌਜੂਦਾ ਪੀੜੀ ਵਲੋਂ ਵੱਖ-ਵੱਖ ਪਿੰਡਾਂ ਤੋਂ ਰਾਜਪੂਤ ਸਮਾਜ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਸਮੇਤ ਗੁਰਦੁਆਰਾ ਸ੍ਰੀ ਗੜੀ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮੱਥਾ ਟੇਕਿਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਮੁਖ ਸਿੰਘ ਢੋਲੇਵਾਲ ਤੇ ਹੋਰ ਪ੍ਰਬੰਧਕ ਵੀ ਪਰਿਵਾਰ ਦੇ ਨਾਲ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਧਾਰਮਿਕ ਮਰਿਆਦਾ ਅਨੁਸਾਰ ਇਸ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਪੁਰਖਿਆਂ ਦੀ ਸ਼ਾਨਦਾਰ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਵਲੋਂ ਗੁਰੂ ਮਹਾਰਾਜ ਨੂੰ ਗੜ੍ਹੀ ਭੇਟ ਕਰਨਾ ਸਿਰਫ਼ ਇੱਕ ਭੌਤਿਕ ਸੇਵਾ ਨਹੀਂ ਸੀ, ਸਗੋਂ ਗੁਰੂ ਚਰਨਾਂ ਨਾਲ ਅਟੁੱਟ ਵਿਸ਼ਵਾਸ ਅਤੇ ਸਮਰਪਣ ਦੀ ਨਿਸ਼ਾਨੀ ਸੀ | ਪਰਿਵਾਰ ਨੇ ਇਹ ਵੀ ਦਿ੍ੜ੍ਹ ਸੰਕਲਪ ਦੁਹਰਾਇਆ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗੁਰੂ ਘਰ ਨਾਲ ਜੋੜ ਕੇ ਰੱਖਣਾ, ਸ਼ਹੀਦਾਂ ਦੀ ਸੋਚ ਅਤੇ ਕੁਰਬਾਨੀ ਨੂੰ ਯਾਦ ਰੱਖਣਾ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਦੇ ਰਹਿਣਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਸ਼ੋ੍ਰਮਣੀ ਕਮੇਟੀ ਮੈਂਬਰ ਸ: ਪਰਮਜੀਤ ਸਿੰਘ ਲੱਖੇਵਾਲ ਨੇ ਸਨਮਾਨਿਤ ਕਰਦਿਆਂ ਧੰਨਵਾਦ ਵੀ ਕੀਤਾ | ਇਸ ਮੌਕੇ ਠਾਕੁਰ ਜੋਗਿੰਦਰ ਸਿੰਘ ਸਲਾਰੀਆ ਦੁਬਈ, ਰਾਣਾ ਜਸਵੀਰ ਸਿੰਘ ਮਨੈਲਾ, ਕੁਸ਼ਲ ਪਾਲ ਰਾਣਾ ਖ਼ਿਜ਼ਰਾਬਾਦ ਤੋਂ ਇਲਾਵਾ ਇੱਥੋਂ ਦੇ ਡਾ: ਰਾਜਪਾਲ ਚੌਧਰੀ, ਰਾਣਾ ਹਰਿੰਦਰ ਸਿੰਘ ਸੋਢੀ, ਆੜ੍ਹਤੀ ਜਸਵੀਰ ਸਿੰਘ ਚੌਧਰੀ, ਜਥੇਦਾਰ ਦਰਸ਼ਨ ਸਿੰਘ ਸੋਲਖੀਆਂ, ਕੁਲਦੀਪ ਸਿੰਘ ਕੰਗ ਰਿਵਰਲੈਂਡ (ਬੂਰਮਾਜਰਾ) ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਯੂਥ ਅਗੇਨਸਟ ਡਰੱਗ' ਮੁਹਿੰਮ ਤਹਿਤ ਮਜ਼ਦੂਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਗਏ <br/>
Ad Position 24