31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨਗਰ ਕੌਂਸਲ ਪ੍ਰਧਾਨ ਸਾਹਨੀ ਵਲੋਂ ਕੌਂਸਲਰਾਂ ਸਮੇਤ ਵਾਰਡਬੰਦੀ ਨੂੰ ਲੈ ਕੇ 'ਆਪ' ਸਰਕਾਰ 'ਤੇ ਤਿੱਖੇ ਸਿਆਸੀ ਨਿਸ਼ਾਨੇ <br/>

Ad Position 21
No active advertisement
ਅਜੀਤ ਡੈਸਕ 28-12-2025
ਨੰਗਲ, 27 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਕਾਂਗਰਸ ਪਾਰਟੀ ਸ਼ਹਿਰ ਦੇ 19 ਵਾਰਡਾਂ ਅੰਦਰ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਦੀ ਅਗਵਾਈ ਹੇਠ ਡਟ ਕੇ ਚੋਣ ਲੜੇਗੀ ਤੇ ਮੁੜ ਮੁਕੰਮਲ ਬਹੁਮਤ ਨਾਲ ਜਿੱਤ ਕੇ ਨਗਰ ਕੌਂਸਲ ਤੇ ਕਾਬਜ਼ ਹੋਵੇਗੀ | ਇਹ ਖ਼ੁਲਾਸਾ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਕਾਂਗਰਸੀ ਕੌਂਸਲਰਾਂ ਸਮੇਤ ਨਗਰ ਕੌਂਸਲ ਦਫ਼ਤਰ ਵਿਖੇ ਬੁਲਾਈ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ | ਪ੍ਰਧਾਨ ਸੰਜੇ ਸਾਹਨੀ ਨੇ ਅਗਾਮੀਂ ਨਗਰ ਕੌਂਸਲ ਚੋਣਾਂ ਸੰਬੰਧੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਕਰਵਾਈ ਵਾਰਡਬੰਦੀ ਨੂੰ ਲੈ ਕੇ ਸੂਬਾ ਸਰਕਾਰ 'ਤੇ ਤਿੱਖੇ ਸਿਆਸੀ ਨਿਸ਼ਾਨੇ ਦਾਗਦਿਆਂ ਕਿਹਾ ਕਿ ਉਕਤ ਵਾਰਡਬੰਦੀ ਸੂਚਨਾ ਦਿਸਦੀ ਸਰਕਾਰੀ ਮਿਤੀ 22.12.225 ਦਰਜ ਹੈ ਪਰ 26 ਦਸੰਬਰ ਨੂੰ ਪ੍ਰਦਰਸ਼ਿਤ ਕੀਤੀ ਗਈ ਜੋ ਕਿ ਨਿਯਮਾਂ ਦੀ ਉਲੰਘਣਾ ਹੈ ਕਿਉਂਕਿ ਹੁਣ ਕੇਵਲ 2 ਦਿਨ ਹੀ ਇਤਰਾਜ਼ ਕਰਨ ਲਈ ਬਚੇ ਹਨ | ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਤੱਕ ਸ਼ਹਿਰ ਵਾਸੀਆਂ ਤੇ ਕੌਂਸਲਰਾਂ ਨੂੰ ਵਾਰਡਬੰਦੀ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਹੀ ਨਹੀਂ ਮਿਲੀਂ ਤਾਂ ਉਹ ਇਤਰਾਜ਼ ਵੀ ਕਿਸ ਤਰ੍ਹਾਂ ਦੇ ਸਕਣਗੇ ਪਰ ਫਿਰ ਵੀ ਅੱਜ ਜਦੋਂ ਅਸੀਂ ਨਗਰ ਕੌਂਸਲ ਦਫ਼ਤਰ ਵਿਖੇ ਇਤਰਾਜ਼ ਦੇਣ ਲਈ ਪਹੁੰਚੇ ਤਾਂ ਇਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ | ਉਨ੍ਹਾਂ ਕਿਹਾ ਕਿ ਸਰਕਾਰ ਇਤਰਾਜ਼ ਨਾ ਲੈ ਕੇ ਸਰਾਸਰ ਧੱਕਾ ਕਰ ਰਹੀ ਹੈ ਕਿਉਂਕਿ ਸੂਚਨਾ ਉਪਰੰਤ 07 ਦਿਨਾਂ ਅੰਦਰ ਇਤਰਾਜ਼ ਮੰਗੇ ਗਏ ਹਨ ਜੋ ਕਿ 29.12.2025 ਨੂੰ ਖ਼ਤਮ ਹੋ ਰਹੇ ਹਨ | ਪ੍ਰਧਾਨ ਸਾਹਨੀ ਨੇ ਕਿਹਾ ਕਿ ਸਰਕਾਰ ਵਲੋਂ ਅਧਿਕਾਰਤ ਤੌਰ 'ਤੇ ਨਾ ਕੋਈ ਵਾਰਡਬੰਦੀ ਨਕਸ਼ਾ ਨੋਟਿਸ ਬੋਰਡ 'ਤੇ ਲਗਾਇਆ ਗਿਆ ਨਾ ਹੀ ਕੌਂਸਲਰਾਂ ਨੂੰ ਉਪਲਬਧ ਕਰਵਾਇਆ ਗਿਆ ਤਾਂ ਜੋ ਸਮਾਂ ਰਹਿੰਦੇ ਕੋਈ ਵੀ ਇਤਰਾਜ਼ ਨਾ ਦਰਜ ਕਰਵਾ ਸਕੇ | ਉਨ੍ਹਾਂ ਮੰਗ ਕੀਤੀ ਕਿ ਚੁਣੇ ਹੋਏ ਨੁਮਾਇੰਦਿਆਂ ਤੇ ਜਨਤਾ ਲਈ ਤੁਰੰਤ ਵਾਰਡਬੰਦੀ ਨਕਸ਼ਾ ਉਪਲਬਧ ਕਰਵਾਇਆ ਜਾਵੇ | ਉਨ੍ਹਾਂ ਸੂਬਾ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸ਼ਹਿਰ ਅੰਦਰ ਕੋਈ ਵੀ ਵਿਕਾਸ ਕਾਰਜ ਨਗਰ ਕੌਂਸਲ ਨੂੰ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਕਰਨ ਦਿੱਤਾ ਗਿਆ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਵਿਕਾਸ ਕਾਰਜ ਰੋਕੇ ਹਨ ਉਸੇ ਤਰ੍ਹਾਂ ਹੀ ਅਗਾਮੀਂ ਚੋਣਾਂ 'ਚ ਜਵਾਬ ਦਿੱਤਾ ਜਾਵੇ | ਇਸ ਮੌਕੇ ਕੌਂਸਲਰ ਸੋਨੀਆ ਸੈਣੀ, ਸਰਿੰਦ ਪੰਮਾਂ, ਅਨੀਤਾ ਸ਼ਰਮਾ, ਰੂਪਾ ਰਾਣੀ, ਅਸ਼ੋਕ ਪੁਰੀ, ਵਿੱਦਿਆ ਸਾਗਰ, ਸੁਨੀਲ ਸ਼ਰਮਾ, ਦੀਪਕ ਨੰਦਾ, ਮਨਜੀਤ ਮੱਟੂ, ਵੀਨਾ ਐਰੀ, ਇੰਦੂ ਬਾਲਾ, ਮੀਨਾਕਸ਼ੀ ਬਾਲੀ ਤੋਂ ਇਲਾਵਾ ਗੁਰਦੇਵ ਬਿੱਲਾ, ਤਰਸੇਮ ਲਾਲ ਮੱਟੂ, ਰਾਜੇਸ਼ ਭੁੱਖੜ, ਬਲਵਿੰਦਰ ਬਾਲੀ, ਗੁਰਦੇਵ ਬਿੱਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਈਨਿੰਗ ਮਾਫੀਆ ਖ਼ਿਲਾਫ਼ ਵਿਧਾਇਕ ਚੱਢਾ ਦਾ ਵੱਡਾ ਐਕਸ਼ਨ, ਢਾਹ ਦਿੱਤਾ ਮਾਫ਼ੀਆ ਦਾ ਕਿਲ੍ਹਾ <br/> ਅਗਲੀ ਖ਼ਬਰ ਪਿੰਡ ਬੜਵਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ <br/>
Ad Position 24