01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰੋਟਰੀ ਕਲੱਬ ਰੂਪਨਗਰ ਨੇ ਆਰੰਭ ਕੀਤੀ ਤੀਜੀ ਟ੍ਰੈਫ਼ਿਕ ਜਾਗਰੂਕਤਾ ਮੁਹਿੰਮ <br/>

Ad Position 21
No active advertisement
ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਮੌਕੇ ਪ੍ਰਬੰਧਕ ਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀ | (ਸੱਜੇ) ਵਾਹਨਾਂ ਨੂੰ ਰਿਫ਼ਲੈਕਟਰ ਲਗਾ ਰਹੇ ਰੋਟਰੀ ਕਲੱਬ ਦੇ ਮੈਂਬਰ | <br/> 29-12-2025
ਰੂਪਨਗਰ, 28 ਦਸੰਬਰ (ਸਤਨਾਮ ਸਿੰਘ ਸੱਤੀ)-ਟ੍ਰੈਫ਼ਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਨੇ ਟ੍ਰੈਫ਼ਿਕ ਪੁਲਿਸ ਰੂਪਨਗਰ ਦੇ ਸਹਿਯੋਗ ਨਾਲ ਤੀਜੀ ਟ੍ਰੈਫ਼ਿਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ | ਇਹ ਮੁਹਿੰਮ (ਪ੍ਰਾਜੈਕਟ ਟ੍ਰੈਫ਼ਿਕ ਤੇ ਰੋਟਰੀ ਜਾਗਰੂਕਤਾ ਮੁਹਿੰਮ) ਤਹਿਤ ਪੁਲਿਸ ਲਾਈਨ ਤੋਂ ਆਰੰਭ ਹੋਈ, ਜਿਸ ਦੀ ਸ਼ੁਰੂਆਤ ਐਸ. ਪੀ. ਹੈੱਡਕੁਆਟਰ ਰੂਪਨਗਰ ਅਰਵਿੰਦ ਕੁਮਾਰ ਮੀਨਾ ਨੇ ਕੀਤੀ | ਇਸ ਮੁਹਿੰਮ ਦੌਰਾਨ ਬਾਈਪਾਸ ਰੋਡ ਤੋਂ ਲੰਘਣ ਵਾਲੇ ਤਿੰਨ ਤੇ ਚਾਰ ਪਹੀਆ ਵਾਹਨਾਂ, ਬੱਸਾਂ, ਟਰੱਕਾਂ, ਟਰੈਕਟਰ-ਟਰਾਲੀਆਂ ਤੇ ਜੇ. ਸੀ. ਬੀ. ਮਸ਼ੀਨਾਂ 'ਤੇ ਮਸ਼ੀਨ ਰਾਹੀਂ 1000 ਰਿਫਲੈਕਟਿਵ ਸਟਿੱਕਰ ਤੇ 100 ਵੱਡੇ ਆਕਾਰ ਦੇ ਰਿਫ਼ਲੈਕਟਰ ਲਗਾਏ ਗਏ | ਇਸ ਕੰਮ 'ਚ ਟ੍ਰੈਫ਼ਿਕ ਪੁਲਿਸ ਵਿੰਗ ਤੇ ਰੋਪੜ ਜ਼ਿਲ੍ਹੇ ਦੇ ਇੰਚਾਰਜ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਆਪਣੇ ਸਟਾਫ਼ ਸਮੇਤ ਮਹੱਤਵਪੂਰਨ ਭੂਮਿਕਾ ਨਿਭਾਈ | ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਅਤੇ ਸਕੱਤਰ ਡਾ. ਅੰਕੁਰ ਵਾਹੀ ਨੇ ਰੂਪਨਗਰ ਪੁਲਿਸ ਅਤੇ ਐਸ. ਐਸ. ਪੀ. ਦਾ ਸਹਿਯੋਗ ਲਈ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਦਸੰਬਰ ਤੇ ਜਨਵਰੀ ਮਹੀਨਿਆਂ 'ਚ ਲਗਪਗ 3000 ਰਿਫ਼ਲੈਕਟਰ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ | ਇਸ ਮੌਕੇ ਐਸ. ਪੀ. ਅਰਵਿੰਦ ਕੁਮਾਰ ਮੀਨਾ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੰਗਲ ਸਬ ਡਿਵੀਜ਼ਨ 'ਚ ਵੀ ਅਜਿਹਾ ਪ੍ਰਾਜੈਕਟ ਲਾਗੂ ਕਰਨ ਦੀ ਅਪੀਲ ਕੀਤੀ | ਪ੍ਰਾਜੈਕਟ ਚੇਅਰਮੈਨ ਡਾ. ਜੇ. ਕੇ. ਸ਼ਰਮਾ ਨੇ ਦੱਸਿਆ ਕਿ ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਤੋਂ ਬਚਾਅ ਲਈ ਬੇਸਹਾਰਾ ਪਸ਼ੂਆਂ ਲਈ ਵੀ ਰਿਫਲੈਕਟਿਵ ਬੈਂਡ ਪ੍ਰਦਾਨ ਕੀਤੇ ਜਾਣਗੇ | ਇਸ ਮੌਕੇ ਰੋਟਰੀ ਕਲੱਬ ਵਲੋਂ ਸਾਬਕਾ ਪ੍ਰਧਾਨ ਅਮਰ ਰਾਜ ਸੈਣੀ, ਇੰਜੀਨੀਅਰ ਪਰਮਿੰਦਰ ਕੁਮਾਰ, ਕੁਲਵੰਤ ਸਿੰਘ, ਰੋਟੇਰੀਅਨ ਪ੍ਰਮੋਦ ਸ਼ਰਮਾ, ਸੁਰਜੀਤ ਸਿੰਘ ਸੰਧੂ, ਇੰਜੀਨੀਅਰ ਤੇਜਪਾਲ ਸਿੰਘ ਸਮੇਤ ਟ੍ਰੈਫ਼ਿਕ ਪੁਲਿਸ ਵਿੰਗ ਤੋਂ ਏ. ਐਸ. ਆਈ. ਦੀਦਾਰ ਸਿੰਘ, ਏ. ਐਸ. ਆਈ. ਸੁਖਦੇਵ ਸਿੰਘ, ਏ. ਐਸ. ਆਈ. ਅਜੇ ਕੁਮਾਰ, ਏ. ਐਸ. ਆਈ. ਪਵਨ ਕੁਮਾਰ, ਏ. ਐਸ. ਆਈ. ਰਣਜੀਤ ਸਿੰਘ, ਏ. ਐਸ. ਆਈ. ਮਤਵਿੰਦਰ ਸਿੰਘ, ਏ. ਐਸ. ਆਈ. ਬਲਜਿੰਦਰ ਸਿੰਘ, ਏ. ਐਸ. ਆਈ. ਕਮਲਜੀਤ ਸਿੰਘ ਤੇ ਏ. ਐਸ. ਆਈ. ਬਲਵੰਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਇਕੋ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਕੀਤੀ ਚੋਰੀ <br/> ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ <br/>
Ad Position 24