02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬੰਗਲਾਦੇਸ਼ 'ਚ ਹਿੰਦੂਆਂ 'ਤੇ ਨਸਲੀ ਹਿੰਸਾ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਅੱਜ <br/>

Ad Position 21
No active advertisement
ਨੂਰਪੁਰ ਬੇਦੀ ਮੀਟਿੰਗ ਦੌਰਾਨ ਹਾਜ਼ਰ ਵੱਖ-ਵੱਖ ਨੁਮਾਇੰਦੇ | ਤਸਵੀਰ : ਰਾਜੇਸ਼ ਚੌਧਰੀ <br/> 29-12-2025
ਨੂਰਪੁਰ ਬੇਦੀ, 28 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਗੁਆਂਢੀ ਦੇਸ਼ ਬੰਗਲਾਦੇਸ਼ 'ਚ ਘੱਟ ਗਿਣਤੀ ਹਿੰਦੂ ਭਾਈਚਾਰੇ 'ਤੇ ਲਗਾਤਾਰ ਹੋ ਰਹੀ ਨਸਲੀ ਤੇ ਧਾਰਮਿਕ ਹਿੰਸਾ ਨੇ ਪੂਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਹਿੰਦੂ ਘਰਾਂ ਨੂੰ ਨਿਸ਼ਾਨਾ ਬਣਾਉਣਾ, ਮੰਦਰਾਂ ਦੀ ਤੋੜ-ਭੰਨ ਤੇ ਕਤਲੇਆਮ ਵਰਗੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨਾਲ ਉੱਥੇ ਰਹਿ ਰਹੇ ਹਜ਼ਾਰਾਂ ਪਰਿਵਾਰ ਡਰ ਤੇ ਅਸੁਰੱਖਿਆ ਦੇ ਸਾਏ ਹੇਠ ਜਿਉਣ ਲਈ ਮਜਬੂਰ ਹਨ | ਇਨ੍ਹਾਂ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਨੂਰਪੁਰ ਬੇਦੀ ਵਿਖੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਗਠਨਾਂ ਦੀ ਇੱਕ ਅਹਿਮ ਮੀਟਿੰਗ ਹੋਈ | ਇਸ ਦੌਰਾਨ ਬੰਗਲਾਦੇਸ਼ 'ਚ ਹੋ ਰਹੀ ਇਸ ਨਿਰਦਈ ਹਿੰਸਾ ਖ਼ਿਲਾਫ਼ 29 ਦਸੰਬਰ ਨੂੰ ਸਵੇਰੇ 10 ਵਜੇ ਵਿਸ਼ਾਲ ਰੋਸ ਮਾਰਚ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਰਾਕੇਸ਼ ਭੰਡਾਰੀ, ਕਨਵੀਨਰ ਗੌਰਵ ਰਾਣਾ, ਨਰਿੰਦਰ ਕੁਮਾਰ ਬੱਗਾ, ਜੋਲੀ ਸ਼ਰਮਾ ਅਤੇ ਰਾਜ ਕੁਮਾਰ ਰਾਜੂ ਗੌਰਵ ਕਾਲੜਾ, ਮਨਪ੍ਰੀਤ ਕੌਸ਼ਲ, ਗੱਗੀ ਚੋਪੜਾ, ਬਖ਼ਸ਼ੀਸ਼ ਸਿੰਘ, ਨੰਬਰਦਾਰ ਪ੍ਰੇਮ ਸਿੰਘ ਰੌਲੀ, ਸੰਜੀਵ ਕਾਲੜਾ, ਰਜੀਵ ਕੁਮਾਰ, ਗਗਨ ਪੁਰੀ, ਜੀਵਨ ਕੁਮਾਰ ਕਾਲਾ, ਗੌਰਵ ਕਾਲੜਾ, ਰਕੇਸ਼ ਕੁਮਾਰ, ਸ਼ਿਵ ਕੁਮਾਰ, ਮਨਪ੍ਰੀਤ ਕੌਂਸਲ, ਰਿੰਕੂ ਚੱਡਾ, ਰੌਸ਼ਨ ਲਾਲ ਲਖਣੋ, ਨਿਸ਼ੂ ਸ਼ਰਮਾ, ਜਿੰਦੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਜ਼ਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਲਹਿਰਾਇਆ ਝੰਡਾ <br/> ਅਗਲੀ ਖ਼ਬਰ ਰਤਨਗੜ੍ਹ ਵਿਖੇ ਸ਼ਹੀਦਾਂ ਦੀ ਯਾਦ 'ਚ ਲੰਗਰ ਲਗਾਇਆ <br/>
Ad Position 24