09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬੜਾ ਪਿੰਡ 'ਚ ਦੋ ਵਾਹਨ ਟਕਰਾਉਣ ਕਾਰਨ ਕੌਮੀ ਮਾਰਗ 'ਤੇ ਆਵਾਜਾਈ ਹੋਈ ਪ੍ਰਭਾਵਿਤ <br/>

Ad Position 21
No active advertisement
ਕੌਮੀ ਮਾਰਗ 'ਤੇ ਟਕਰਾਏ ਦੋਵੇਂ ਵਾਹਨ | (ਸੱਜੇ) ਭਰਤਗੜ੍ਹ 'ਚ ਪੁਲਿਸ ਚੌਕੀ ਸਾਹਮਣੇ ਜਾਮ 'ਚ ਫਸੇ ਵਾਹਨਾਂ ਦੀ ਝਲਕ | ਤਸਵੀਰਾਂ: ਅਜੀਤ <br/> 31-12-2025
ਭਰਤਗੜ੍ਹ, 30 ਦਸੰਬਰ (ਜਸਬੀਰ ਸਿੰਘ ਬਾਵਾ)-ਬੜਾ ਪਿੰਡ 'ਚ ਦੋ ਵਾਹਨ ਟਕਰਾਉਣ ਬਦੌਲਤ ਕੌਮੀ ਮਾਰਗ 'ਤੇ ਦੋਵੇਂ ਪਾਸੇ ਕਈ ਕਿੱਲੋਮੀਟਰ ਤੱਕ ਵਾਹਨ ਆਵਾਜਾਈ ਪ੍ਰਭਾਵਿਤ ਰਹੀ, ਨਤੀਜੇ ਵਜੋਂ ਆਪਣੇ ਟਿਕਾਣਿਆਂ 'ਤੇ ਸਮੇਂ ਸਿਰ ਪੁੱਜਣ ਦੇ ਚਾਹਵਾਨ ਵਾਹਨ ਚਾਲਕ ਬੜਾ ਪਿੰਡ 'ਚ ਭਾਖੜਾ ਨਹਿਰ ਦੀ ਪਟੜੀ ਰਾਹੀਂ ਬੁੰਗਾ ਸਾਹਿਬ ਅਤੇ ਘਨੌਲੀ ਰਾਹੀਂ ਤਰਜੀਹ ਦੇ ਰਹੇ ਸਨ, ਕਈ ਮਰੀਜ਼ਾਂ ਨੂੰ ਲੈ ਕੇ ਜਾ ਰਹੇ ਚਾਲਕ ਐਂਬੂਲੈਂਸਾਂ ਸਮੇਤ ਖੱਜਲ ਖ਼ੁਆਰ ਹੋ ਕੇ ਨਿਕਲਦੇ ਰਹੇ | ਭਾਖੜਾ ਨਹਿਰ ਦੀ ਪਟੜੀ 'ਤੇ ਵਾਹਨ ਆਵਾਜਾਈ ਦੀ ਬਹੁਤਾਤ ਅਤੇ ਕੌਮੀ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਨੂੰ ਘਟਾਉਣ ਦੇ ਮੰਤਵ ਨਾਲ ਭਰਤਗੜ੍ਹ ਪੁਲਿਸ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਆਪਣੇ ਮੁਲਾਜ਼ਮਾਂ ਸਮੇਤ ਯਤਨਸ਼ੀਲ ਰਹੇ, ਕੌਮੀ ਮਾਰਗ ਨਿਰਮਾਣ ਅਥਾਰਿਟੀ ਦੀ ਨਿੱਜੀ ਕੰਪਨੀ ਦੇ ਮੁਲਾਜ਼ਮ ਅਤੇ ਸਰਵੇਂਲੈਂਸ ਟੀਮ ਨੇ ਦੋਵੇਂ ਵਾਹਨਾਂ ਨੂੰ ਮਸ਼ੀਨਰੀ ਦੀ ਸਹਾਇਤਾ ਨਾਲ ਹਟਾਇਆ | ਪੁਲਿਸ ਮੁਲਾਜ਼ਮਾਂ ਅਤੇ ਕੰਪਨੀ ਮੁਲਾਜ਼ਮਾਂ ਦੀ ਮੁਸਤੈਦੀ ਸਦਕਾ ਕਰੀਬ ਤਿੰਨ ਘੰਟੇ ਮਗਰੋਂ ਕੌਮੀ ਮਾਰਗ 'ਤੇ ਵਾਹਨ ਆਵਾਜਾਈ ਸੁਚਾਰੂ ਰੂਪ ਵਿਚ ਬਹਾਲ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਮਨਰੇਗਾ ਸੋਧ ਬਿੱਲ ਵਾਪਸ ਲਵੇ, ਨਹੀਂ ਤਾਂ ਸੰਘਰਸ਼ ਕਰਾਂਗੇ- ਕੋਟਲੀ <br/> ਅਗਲੀ ਖ਼ਬਰ ਮਾਂ-ਬੱਚੇ ਦੀ ਸਿਹਤ ਸੰਭਾਲ ਲਈ ਕੀਤਾ ਜਾਗਰੂਕ
Ad Position 24