09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮਾਂ-ਬੱਚੇ ਦੀ ਸਿਹਤ ਸੰਭਾਲ ਲਈ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 31-12-2025
ਭਰਤਗੜ੍ਹ, 30 ਦਸੰਬਰ (ਜਸਬੀਰ ਸਿੰਘ ਬਾਵਾ)-ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਨਵਰੂਪ ਕੌਰ ਅਤੇ ਐੱਸ.ਐੱਮ.ਓ. ਡਾ. ਆਨੰਦ ਘਈ ਦੀ ਅਗਵਾਈ 'ਚ ਕਮਿਊਨਿਟੀ ਸਿਹਤ ਕੇਂਦਰ ਭਰਤਗੜ੍ਹ ਦੀ ਟੀਮ ਨੇ ਖੇਤਰ ਦੇ ਝੁੱਗੀ-ਝੋਂਪੜੀ ਦੇ ਵਸਨੀਕਾਂ ਨੂੰ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਸੰਬੰਧੀ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ | ਇਨ੍ਹਾਂ ਕਿਹਾ ਕਿ ਸਾਂਸ ਪ੍ਰੋਗਰਾਮ ਦਾ ਮੰਤਵ ਦ ਬੱਚਿਆਂ ਨੂੰ ਸਾਹ ਨਾਲ ਜੁੜੇ ਰੋਗਾਂ ਤੋਂ ਬਚਾਉਣਾ ਹੈ | ਸੁਪਰਵਾਈਜ਼ਰ ਪ੍ਰੋਮਿਲਾ ਅਤੇ ਕੁਲਵੰਤ ਕੌਰ ਨੇ ਇਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਨਿਯਮਿਤ ਜਾਂਚ, ਸੰਤੁਲਿਤ ਖੁਰਾਕ, ਟੀਕਾਕਰਨ, ਨਵਜਾਤ ਬੱਚੇ ਦੀ ਸਹੀ ਦੇਖਭਾਲ, ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ ਅਤੇ ਬੱਚਿਆਂ ਵਿਚ ਸਾਹ ਦੇ ਰੋਗਾਂ ਦੇ ਲੱਛਣਾਂ ਬਾਰੇ ਜਾਣਕਾਰੀ, ਗੰਭੀਰ ਲੱਛਣਾਂ ਦੀ ਸ਼ਨਾਖਤ ਕਰਕੇ ਵਕਤ ਸਿਰ ਨੇੜਲੇ ਸਿਹਤ ਕੇਂਦਰ 'ਚ ਇਲਾਜ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ | ਡਾ. ਆਨੰਦ ਘਈ ਨੇ ਕਿਹਾ ਕਿ ਲੋਕਾਂ ਨੂੰ ਮਾਂ ਅਤੇ ਬੱਚੇ ਦੀ ਸਿਹਤ ਨਾਲ ਜੁੜੀਆਂ ਸਰਕਾਰੀ ਸਿਹਤ ਸੇਵਾਵਾਂ ਦਾ ਪੂਰਾ ਲਾਭ ਲੈਣ ਦੀ ਲੋੜ ਹੈ, ਬੱਚਿਆਂ 'ਚ ਕਿਸੇ ਵੀ ਤਰ੍ਹਾਂ ਦੇ ਖ਼ਤਰਨਾਕ ਲੱਛਣ ਨਜ਼ਰ ਆਉਣ 'ਤੇ ਤੁਰੰਤ ਸਿਹਤ ਕੇਂਦਰ 'ਚ ਇਲਾਜ ਕਰਵਾਉਣ ਨੂੰ ਤਰਜੀਹ ਦੇਣ |

Ad Position 22
No active advertisement
ਪਿਛਲੀ ਖ਼ਬਰ ਬੜਾ ਪਿੰਡ 'ਚ ਦੋ ਵਾਹਨ ਟਕਰਾਉਣ ਕਾਰਨ ਕੌਮੀ ਮਾਰਗ 'ਤੇ ਆਵਾਜਾਈ ਹੋਈ ਪ੍ਰਭਾਵਿਤ <br/> ਅਗਲੀ ਖ਼ਬਰ ਨਵੇਂ ਸਾਲ ਦੇ ਸੰਬੰਧ 'ਚ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਘਨੌਲੀ ਵਿਖੇ ਗੁਰਮਤਿ ਸਮਾਗਮ ਅੱਜ <br/>
Ad Position 24