ਘਨੌਲੀ, 30 ਦਸੰਬਰ (ਜਸਵੀਰ ਸਿੰਘ)-ਨੌਜਵਾਨ ਸਭਾ ਘਨੌਲੀ ਵਲੋਂ ਨਵੇਂ ਸਾਲ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਅੱਜ 31 ਦਸੰਬਰ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਹੋ ਰਿਹਾ ਹੈ | ਇਸ ਸਬੰਧੀ ਪ੍ਰਬੰਧਕਾਂ ਅਮਨਦੀਪ ਸਿੰਘ ਲਾਲੀ, ਹੈੱਡ ਗ੍ਰੰਥੀ ਗਿਆਨੀ ਅਜੈਬ ਸਿੰਘ ਅਤੇ ਹੋਰਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ਾਮ ਪੰਜ ਵਜੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੀ ਆਰੰਭਤਾ ਦੇ ਉਪਰੰਤ ਗੁਰੂ ਘਰ ਦੇ ਲੋਕਲ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਮਹਿਮਾ ਨਾਲ ਜੋੜਿਆ ਜਾਵੇਗਾ ਉਪਰੰਤ 8 ਵਜੇ ਤੋਂ 9 ਵਜੇ ਤੱਕ ਰਾਗੀ ਭਾਈ ਨਿਰਮਲ ਪ੍ਰੀਤ ਸਿੰਘ ਰਾਜਪੁਰੇ ਵਾਲੇ, 9 ਵਜੇ ਤੋਂ 10 ਵਜੇ ਤੱਕ ਭਾਈ ਨਵਪ੍ਰੀਤ ਸਿੰਘ ਜੀ ਟਾਂਡੇ ਵਾਲੇ ਅਤੇ 10 ਵਜੇ ਤੋਂ 12 ਵਜੇ ਤੱਕ ਬਾਬਾ ਅਮਰਜੀਤ ਸਿੰਘ ਜੀ ਗਾਲਿਬ ਖੁਰਦ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਨਵੇਂ ਸਾਲ ਦੀ ਆਮਦ ਨੂੰ ਲੈ ਕੇ ਠੀਕ 12 ਵਜੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਹੋਵੇਗੀ |