10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਮੰਗਤਿਆਂ ਦੀ ਭਰਮਾਰ ਤੋਂ ਦੁਕਾਨਦਾਰ ਤੇ ਗਾਹਕ ਹੋ ਰਹੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 31-12-2025
ਸ੍ਰੀ ਚਮਕੌਰ ਸਾਹਿਬ, 30 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਵਿਖੇ ਮੰਗਤਿਆਂ ਦੀ ਵਧਦੀ ਜਾ ਰਹੀ ਤਾਦਾਦ ਤੋਂ ਦੁਕਾਨਦਾਰ ਤਾਂ ਪ੍ਰੇਸ਼ਾਨ ਹੀ ਹਨ, ਉਨ੍ਹਾਂ ਨਾਲ ਇਹ ਭੀਖ ਮੰਗਣ ਵਾਲੇ ਗਾਹਕਾਂ ਅਤੇ ਲੋਕਾਂ ਨੂੰ ਸੜਕਾਂ ਤੇ ਰੋਕ ਕੇ ਵੀ ਪ੍ਰੇਸ਼ਾਨ ਕਰ ਰਹੇ ਹਨ | ਪਿਛਲੇ ਕੁੱਝ ਸਮੇਂ ਤੋਂ ਖੇਤਰ ਵਿਚ ਛੋਟੇ ਛੋਟੇ ਬੱਚਿਆਂ ਨਾਲ ਔਰਤ ਭਿਖਾਰੀਆਂ ਦੀ ਵਧੀ ਗਿਣਤੀ ਹੈਰਾਨੀ ਵਾਲੀ ਹੈ ਕਿਉਂਕਿ ਸਰਕਾਰ/ਪ੍ਰਸ਼ਾਸਨ ਵਲੋਂ ਇਨ੍ਹਾਂ ਦੀ ਰੋਕਥਾਮ ਕੋਈ ਵੀ ਗੰਭੀਰਤਾ ਨਹੀਂ ਵਿਖਾਈ ਜਾ ਰਹੀ | ਅੱਜ ਜਿੱਥੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉੱਥੇ ਹੀ ਇਹ ਬੱਚੇ ਹੱਥਾਂ ਵਿਚ ਕਟੋਰੇ ਫੜ੍ਹੀ ਲੋਕਾਂ/ਵਾਹਨਾਂ ਦੇ ਮਗਰ ਭੱਜਦੇ ਆਪਣੀ ਜਾਨ ਵੀ ਜੋਖਮ ਵਿਚ ਪਾ ਰਹੇ ਹਨ | ਭਾਵੇਂ ਪ੍ਰਸ਼ਾਸਨ ਵਲੋਂ ਦੁਕਾਨਾਂ, ਫੈਕਟਰੀਆਂ ਵਿਚ ਬਾਲ ਮਜਦੂਰੀ ਰੋਕਣ ਲਈ ਛਾਪੇਮਾਰੀ ਕੀਤੀ ਜਾਂਦੀ ਹੈ, ਪਰ ਇਨ੍ਹਾਂ ਬਾਲ ਮੰਗਤਿਆਂ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ ਜਾ ਰਿਹਾ | ਸ੍ਰੀ ਚਮਕੌਰ ਸਾਹਿਬ ਵਿਖੇ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ | ਸਥਾਨਕ ਗੁਰਦੁਆਰਾ ਚੌਂਕ, ਟੀ ਪੁਆਇੰਟ ਅਤੇ ਮੁੱਖ ਬਜਾਰਾਂ ਵਿਚ ਭੀਖ ਮੰਗਦੇ ਬੱਚੇ ਆਮ ਵੇਖੇ ਜਾ ਸਕਦੇ ਹਨ | ਇਹ ਬੱਚੇ /ਔਰਤਾਂ ਗਰੁੱਪਾਂ ਵਿਚ ਇੱਥੇ ਆਉਂਦੇ ਹਨ, ਜੋ ਹਰ ਆਉਂਦੇ ਜਾਂਦੇ ਕੋਲ ਭੀਖ ਮੰਗਦੇ ਹਨ | ਗਰੁੱਪਾਂ ਵਿਚ ਫਿਰਦੇ ਇਹ ਬੱਚੇ ਕਦੇ ਵੀ ਸੜਕੀ ਦੁਰਘਟਨਾ ਦਾ ਸ਼ਿਕਾਰ ਵੀ ਹੋ ਸਕਦੇ ਹਨ | ਪਤਾ ਲੱਗਾ ਹੈ ਕਿ ਇਹ ਭੀਖ ਮੰਗਣ ਵਾਲੇ ਕਿਸੇ ਦੂਜੇ ਸ਼ਹਿਰਾਂ/ਸੂਬਿਆਂ ਤੋਂ ਆ ਰਹੇ ਹਨ | ਜਿਨ੍ਹਾਂ ਦੀ ਭਾਸ਼ਾ ਵੀ ਸਮਝ ਵਿਚ ਨਹੀਂ ਆਉਂਦੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਕਈ ਭਿਖਾਰੀ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਚੁੱਕ ਕੇ ਲੈ ਜਾਂਦੇ ਹਨ | ਜਿਸ ਨਾਲ ਦੁਕਾਨਦਾਰ ਨੂੰ ਹੋਰ ਮੁਸੀਬਤ ਖੜੀ ਹੋ ਜਾਂਦੀ ਹੈ | ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਬੱਚਿਆਂ ਅਤੇ ਔਰਤ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਿਆ ਜਾਵੇ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਹੀਦੀ ਜੋੜ ਮੇਲ ਦੌਰਾਨ ਵੀ ਮੰਗਤਿਆਂ ਦੀ ਹੈਰਾਨੀਜਨਕ ਤਾਦਾਦ ਨੇ ਹੈਰਾਨ ਕੀਤਾ ਸੀ ਜੋ ਲੱਤਾਂ, ਬਾਂਹਾਂ ਤੋਂ ਬੇਜਾਰ ਇੱਥੇ ਕਿਵੇਂ ਪੁੱਜੇ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੇ ਸੰਬੰਧ 'ਚ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਘਨੌਲੀ ਵਿਖੇ ਗੁਰਮਤਿ ਸਮਾਗਮ ਅੱਜ <br/> ਅਗਲੀ ਖ਼ਬਰ ਡੇਰਾਬੱਸੀ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ
Ad Position 24