ਬਾਬਾ ਬਕਾਲਾ ਸਾਹਿਬ, 29 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ (ਰਜਿ:) ਪੰਜਾਬ ਵਲੋਂ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਬਣਨ 'ਤੇ ਵਿਸ਼ੇਸ਼ ਤੌਰ 'ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਨਿਯੁਕਤੀ ਤੇ ਵਧਾਈ ਦਿੱਤੀ ਗਈ | ਇਸ ਦੌਰਾਨ ਸੰਸਥਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖਾਲਸਾ ਪੰਥ ਦੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 14 ਸਤੰਬਰ ਨੂੰ ਪਿੰਡ ਸਰਾਂ ਤਲਵੰਡੀ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਸੰਬੰਧੀ ਸੱਦਾ ਪੱਤਰ ਵੀ ਜਥੇਦਾਰ ਜਲਾਲ ਉਸਮਾ ਨੂੰ ਦਿੱਤਾ ਗਿਆ | ਜਥੇ. ਜਲਾਲ ਉਸਮਾ ਨੇ ਸਮਾਗਮ ਵਿਚ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਦੇ ਮੁਖੀ ਸੂਬੇਦਾਰ ਹਰਜੀਤ ਸਿੰਘ, ਭਜਨ ਸਿੰਘ ਸਹੋਤਾ ਪ੍ਰਧਾਨ, ਸਰਵਣ ਸਿੰਘ ਧਰਦਿਉ ਮਾਸਟਰ, ਅਮਰਜੀਤ ਸਿੰਘ ਸਰਾਂ, ਗੁਰਮੀਤ ਸਿੰਘ ਵਡਾਲਾ, ਜਸਵੰਤ ਸਿੰਘ ਧਰਦਿਉ, ਸੁਬੇਦਾਰ, ਹਰਬੰਸ ਸਿੰਘ, ਮਨਜੀਤ ਸਿੰਘ ਸਰਪੰਚ, ਜਸਪਾਲ ਸਿੰਘ ਟੋਨੀ ਸਰਪੰਚ ਦਨਿਆਲ , ਦਿਆਲ ਸਿੰਘ ਖਿਲਚੀਆ ਪ੍ਰਧਾਨ ਐਸ ਸੀ ਵਿੰਗ, ਤਰਸੇਮ ਸਿੰਘ ਪ੍ਰਧਾਨ ਕਾਲੇਕੇ, ਬਲਵਿੰਦਰ ਪਾਲ ਸਿੰਘ, ਭੁਪਿੰਦਰ ਸਿੰਘ ਬਾਬਾ ਬਕਾਲਾ ਮੋੜ, ਮੈਂਬਰ ਅਜੀਤ ਸਿੰਘ, ਕੈਪਟਨ ਮਨੋਹਰ ਸਿੰਘ ਬਾਬਾ ਬਕਾਲਾ ਸਾਹਿਬ, ਜਗੀਰ ਸਿੰਘ ਭਲਾਈਪੁਰ, ਆਦਿ ਹਾਜ਼ਰ ਸਨ |