28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਆਮ ਆਦਮੀ ਪਾਰਟੀ ਸਰਹੱਦੀ ਇਲਾਕੇ ਵਿਚ ਹੜ੍ਹ ਪੀੜਤਾਂ ਨਾਲ ਚਟਾਨ ਵਾਂਗ ਖੜ੍ਹੀ ਹੈ-ਡਾਇਰੈਕਟਰ ਦਲਜੀਤ ਮਿਆਦੀਆਂ <br/>

Ad Position 21
No active advertisement
ਅਜੀਤ ਡੈਸਕ 30-08-2025
ਓਠੀਆਂ, 29 ਅਗਸਤ (ਗੁਰਵਿੰਦਰ ਸਿੰਘ ਛੀਨਾ)-ਪਿਛਲੇ ਦਿਨਾਂ ਤੋਂ ਮੈਦਾਨੀ ਇਲਾਕਿਆਂ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਵਿਚ ਦੋ-ਤਿੰਨ ਦਿਨਾਂ ਤੋਂ ਆਏ ਹੜ੍ਹਾਂ ਨੇ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਲੋਕ ਆਪਣੀ ਜਾਨ ਮਾਲ ਬਚਾਉਣ ਲਈ ਆਪਣੇ ਘਰ ਛੱਡ ਕੇ ਰਿਸ਼ਤੇਦਾਰਾਂ ਅਤੇ ਹੋਰ ਸਾਕ ਸੰਬੰਧੀਆਂ ਕੋਲ ਆਪਣੇ ਰਹਿਣ ਦਾ ਬਸੇਰਾ ਲੈ ਰਹੇ ਹਨ | ਹੜ ਪੀੜਤਾਂ ਦੀ ਮਦਦ ਕਰ ਰਹੇ ਸਰਹੱਦੀ ਪਿੰਡ ਮਿਆਦੀਆਂ ਦੇ ਆਪ ਦੇ ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਦਲਜੀਤ ਸਿੰਘ ਮਿਆਦੀਆਂ ਨੇ ਸਰਹੱਦੀ ਪਿੰਡ ਨੇਪਾਲ, ਭਿੰਡੀ ਸੈਦਾਂ, ਭਿੰਡੀ ਔਲਖ ਮਿਆਦੀਆਂ, ਭੱਗੂਪੁਰਾ, ਜਸਤਰਵਾਲ ਤੇ ਹੋਰ ਪਿੰਡਾਂ ਦੇ ਲੋਕਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪਾਣੀ ਉਨ੍ਹਾਂ ਦੇ ਪਿੰਡਾਂ ਵਿਚ ਕਿਸੇ ਸਮੇਂ ਪਾਣੀ ਆਉਣ ਦੀ ਜੋ ਚਿੰਤਾ ਸਤਾ ਰਹੀ ਉਸ ਨੂੰ ਮਨੋ ਕੱਢ ਦੇਣ, ਔਖੇ ਸਮੇਂ ਸਰਹੱਦੀ ਇਲਾਕੇ ਦੇ ਲੋਕਾਂ ਦੀ ਪੂਰੀ ਮਦਦ ਕੀਤੀ ਜਾਵੇਗੀ | ਆਮ ਆਦਮੀ ਪਰਟੀ ਉਨ੍ਹਾਂ ਨਾਲ ਵਾਂਗ ਚਟਾਨ ਵਾਂਗ ਖੜੀ ਹੈ ਜੇ ਕੋਈ ਮੁਸੀਬਤ ਬਣੀ ਤਾਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ | ਉਨ੍ਹਾਂ ਇਨ੍ਹਾਂ ਪਿੰਡਾਂ ਵਾਸੀਆਂ ਨੂੰ ਲੋਕਾਂ ਦੀਆਂ ਅਫਵਾਹਾਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਜਸਪਾਲ ਸਿੰਘ ਭਲਵਾਨ ਬੋਹਲੀਆਂ, ਗੁਰਲਾਲ ਸਿੰਘ, ਅਬਜੋਤ ਸਿੰਘ, ਗੁਰਵਿੰਦਰ ਸਿੰਘ, ਬਿੰਦਰ ਸਿੰਘ, ਭਗਵੰਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਵਲੋਂ ਸ਼ਤਾਬਦੀ ਨੂੰ ਸਮਰਪਿਤ ਸਮਾਗਮ 14 ਨੂੰ <br/> ਅਗਲੀ ਖ਼ਬਰ 'ਮੇਲਾ ਕਿਰਤੀਆਂ ਦਾ' ਪਹਿਲੀ ਸਤੰਬਰ ਨੂੰ
Ad Position 24