28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

'ਮੇਲਾ ਕਿਰਤੀਆਂ ਦਾ' ਪਹਿਲੀ ਸਤੰਬਰ ਨੂੰ

Ad Position 21
No active advertisement
ਅਜੀਤ ਡੈਸਕ 30-08-2025
ਟੋਰਾਂਟੋ, 29 ਅਗਸਤ (ਹਰਜੀਤ ਸਿੰਘ ਬਾਜਵਾ)-ਉੱਘੇ ਸਮਾਜ ਸੇਵਕ ਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸਖ਼ਸ਼ੀਅਤ ਗੁਰਮੇਲ ਸਿੰਘ ਸੱਗੂ ਤੇ ਉਹਨਾਂ ਦੀ ਟੀਮ ਵੱਲੋਂ ਪਹਿਲੀ ਸਤੰਬਰ ਸੋਮਵਾਰ ਨੂੰ ਕਿਰਤੀ ਦਿਵਸ (ਲੇਬਰ ਡੇਅ) 'ਤੇ ਸਲਾਨਾਂ 'ਮੇਲਾ ਕਿਰਤੀਆਂ ਦਾ' ਮਾਲਟਨ ਦੀ ਵਾਈਲਡ ਵੁੱਡ ਪਾਰਕ (ਨੇੜੇ ਗੋਰਵੇਅ ਐਂਡ ਡੈਰੀ ਰੋਡ) ਵਿਖੇ ਕਰਵਾਇਆ ਜਾ ਰਿਹਾ ਹੈ | ਸੱਗੂ ਦੇ ਦੱਸਣ ਅਨੁਸਾਰ ਹਰ ਇਕ ਲਈ ਮੁਫਤ ਦਾਖਲੇ ਵਾਲੇ ਇਸ ਸਮਾਗਮ ਦੌਰਾਨ ਜਿੱਥੇ ਪੰਜਾਬੀ ਦੇ ਪ੍ਰਸਿੱਧ ਗਾਇਕ ਹਰਿੰਦਰ ਸੰਧੂ, ਅਮਨ ਧਾਲੀਵਾਲ, ਹੀਰਾ ਧਾਲੀਵਾਲ, ਵਿਨੋਦ ਹਰਪਾਲਪੁਰੀ ਤੇ ਹੋਰ ਆਪੋ ਆਪਣੀ ਗਾਇਕੀ ਪੇਸ਼ ਕਰਨਗੇ | ਉੱਥੇ ਹੀ ਚੇਤਨਾਂ ਕਲਚਰਲ ਸੈਂਟਰ ਦੀ ਟੀਮ ਵੱਲੋਂ ਕਿਰਤੀਆਂ/ਮਜ਼ਦੂਰਾਂ ਦੀ ਜ਼ਿੰਦਗੀ 'ਤੇ ਅਧਾਰਤ ਨੁੱਕੜ ਨਾਟਕ ਵੀ ਪੇਸ਼ ਕੀਤੇ ਜਾਣਗੇ ਤੇ ਇਸ ਮੌਕੇ ਹਾਜ਼ਰੀਨ ਲਈ ਚਾਹ ਪਾਣੀ ਦਾ ਵੀ ਪ੍ਰਬੰਧ ਹੋਵੇਗਾ |











Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸਰਹੱਦੀ ਇਲਾਕੇ ਵਿਚ ਹੜ੍ਹ ਪੀੜਤਾਂ ਨਾਲ ਚਟਾਨ ਵਾਂਗ ਖੜ੍ਹੀ ਹੈ-ਡਾਇਰੈਕਟਰ ਦਲਜੀਤ ਮਿਆਦੀਆਂ <br/> ਅਗਲੀ ਖ਼ਬਰ ਹਰਮਨਪ੍ਰੀਤ ਦੀ ਹੈਟਿ੍ਕ ਦੀ ਬਦੌਲਤ ਭਾਰਤ ਨੇ ਚੀਨ ਨੂੰ 4-3 ਨਾਲ ਹਰਾਇਆ <br/>
Ad Position 24