16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹਲਕਾ ਇੰਚਾਰਜ ਸੋਨੀਆ ਮਾਨ ਨੇ ਪਿੰਡ ਨੇਪਾਲ ਵਿਖੇ ਸੱਕੀ ਦੀ ਸਫਾਈ ਸ਼ੁਰੂ ਕਰਵਾਈ

Ad Position 21
No active advertisement
ਅਜੀਤ ਡੈਸਕ 31-08-2025
ਓਠੀਆਂ, 30 ਅਗਸਤ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੋਨੀਆ ਮਾਨ ਵਲੋਂ ਅੱਜ ਪਿੰਡ ਨੇਪਾਲ ਕੋਲੋਂ ਸੱਕੀ ਦੀ ਸਫਾਈ ਨਾ ਹੋਣ ਕਾਰਨ ਸੱਕੀ ਦਾ ਪਾਣੀ ਜੋ ਕੇ ਸ਼ੱਕੀਆਂ ਤੇ ਕੰਡਿਆਂ ਤੋਂ ਉੱਪਰੋਂ ਦੀ ਵਹਿ ਰਿਹਾ ਸੀ ਅੱਜ ਉਨ੍ਹਾਂ ਵਲੋਂ ਜੇ.ਸੀ.ਬੀ. ਮਸ਼ੀਨ ਲਗਾ ਕੇ ਸੱਕੀ ਦੀ ਸਫਾਈ ਕਰਾਉਣੀ ਸ਼ੁਰੂ ਕੀਤੀ | ਉਨ੍ਹਾਂ ਪਿਛਲੇ 70 ਸਾਲਾ ਪੰਜਾਬ 'ਚ ਰਾਜ ਕਰ ਰਹੀਆਂ ਸਿਆਸੀ ਪਾਰਟੀਆਂ 'ਤੇ ਤਾਬੜ ਤੋੜ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਸੱਕੀ ਦੀ ਸਫਾਈ ਕਰਾਈ ਹੁੰਦੀ ਤਾਂ ਲੋਕਾਂ ਨੂੰ ਹੜ੍ਹ ਵਰਗੇ ਦਿਨ ਨਾ ਵੇਖਣੇ ਪੈਂਦੇ | ਇਸ ਮੌਕੇ ਐੱਸ. ਡੀ. ਐੱਮ. ਲੋਪੋਕੇ ਸੰਜੀਵ ਕੁਮਾਰ, ਡੀ. ਐੱਸ. ਪੀ. ਰਾਜਾਸਾਂਸੀ ਇੰਦਰਜੀਤ ਸਿੰਘ, ਐੱਸ. ਐੱਚ. ਓ. ਲੋਪੋਕੇ ਹਿਮਾਂਸ਼ੂ ਭਗਤ, ਐੱਸ. ਐੱਚ. ਓ. ਭਿੰਡੀ ਸੈਦਾਂ ਸਤਨਾਮ ਸਿੰਘ, ਐੱਸ. ਐੱਚ. ਓ. ਰਾਜਾਸਾਂਸੀ ਮਨਤੇਜ ਸਿੰਘ, ਰੇਸ਼ਮ ਵੜੈਚ ਅਦਲੀਵਾਲਾ, ਸਤਨਾਮ ਸਿੰਘ ਵੜੈਚ, ਸੁਖਦੀਪ ਸਿੰਘ ਛੀਨਾ, ਰਾਜਬੀਰ ਤੋਲਾਨੰਗਲ, ਸਰਪੰਚ ਹਰਮਨ ਕੜਿਆਲ, ਸਰਪੰਚ ਲਾਲੀ ਸਾਰੰਗੜਾ, ਜੋਬਨ ਝੰਜੋਟੀ, ਡਾਕਟਰ ਭਗਵੰਤ ਸਿੰਘ, ਲਖਵਿੰਦਰ ਭਿੰਡੀ ਸੈਦਾ, ਅਮਿਤੋਜ ਸਿੰਘ, ਨਿਹਾਲ ਸਿੰਘ ਗਿੱਲ,ਸੁਖਦੀਪ ਸਿੰਘ ਸੁੱਖੀ ਤੇ ਸਮੂਹ ਪਿੰਡ ਦੇ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਆਈ 2 ਪੈਕਟ ਹੈਰੋਇਨ ਬੀ. ਐੱਸ. ਐੱਫ. ਨੇ ਪੁਲਿਸ ਨੂੰ ਸੌਂਪੀ ਅਗਲੀ ਖ਼ਬਰ ਬਲਾਕ ਤਰਸਿੱਕਾ ਨੂੰ ਮੁੜ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਪਿੰਡ ਜੱਬੋਵਾਲ 'ਚ ਮੁੱਖ ਮੰਤਰੀ ਤੇ ਕੈਬਨਿਟ ਮੰਤਰ...
Ad Position 24