ਅਟਾਰੀ, (ਅੰਮਿ੍ਤਸਰ)-3 ਸਤੰਬਰ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਆਈ. ਟੀ. ਆਈ. ਰਣੀਕੇ ਵਿਖੇ ਚੱਲ ਰਹੇ ਸੀ-ਪਾਈਟ ਕੈਂਪ ਜ਼ਿਲ੍ਹਾ ਅੰਮਿ੍ਤਸਰ ਅਤੇ ਗੁਰਦਾਸਪੁਰ ਦੇ ਯੁਵਕਾਂ ਨੂੰ ਫੌਜ ਅਤੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੌਜਵਾਨਾਂ ਦਾ ਲਿਖਤੀ ਟੈਸਟ ਪਾਸ ਹੋ ਚੁੱਕਾ ਹੈ ਤੇ ਫਿਜੀਕਲ ਟਰੇਨਿੰਗ ਰਣੀਕੇ ਵਿਖੇ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ | ਇਹ ਸ਼ਬਦ ਸੀ ਪਾਈਟ-ਅੰਮਿ੍ਤਸਰ ਦੇ ਅਧਿਕਾਰੀ ਆਨਰੇਰੀ ਕੈਪਟਨ ਅਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਕੈਂਪ ਰਣੀਕੇ, ਅੰਮਿ੍ਤਸਰ ਵਿਖੇ ਆ ਕੇ ਆਪਣੀ ਫਿਜੀਕਲ ਦੀ ਤਿਆਰੀ ਬਿਨਾ ਟਾਈਮ ਗਵਾਏ ਕਰ ਸਕਦੇ ਹਨ | ਇਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਜਿਵੇਂ ਸੀ.ਆਰ.ਪੀ.ਐੱਫ, ਬੀ.ਐੱਸ. ਐੱਫ, ਆਈ.ਟੀ.ਬੀ. ਪੀ.ਸੀ.ਆਈ.ਐੱਸ.ਐੱਫ ਜੇਲ੍ਹ ਵਾਰਡਨ ਅਤੇ ਕਿਸੇ ਵੀ ਸਰਕਾਰ ਦੇ ਅਦਾਰੇ ਵਿਚ ਭਰਤੀ ਹੋਣ ਦੇ ਚਾਹਵਾਨ ਯੁਵਕ ਜਿਨ੍ਹਾਂ ਨੇ ਅਪਲਾਈ ਕੀਤਾ ਜਾ ਅਪਲਾਈ ਕਰਨਾ ਹੈ ਉਨ੍ਹਾਂ ਯੁਵਕਾਂ ਲਈ ਪੰਜਾਬ ਸਰਕਾਰ ਦੁਆਰਾ ਸੀ-ਪਾਈਟ ਕੈਂਪ ਰਣੀਕੇ, ਅੰਮਿ੍ਤਸਰ ਵਿਖੇ ਫਿਜੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਕਿਹਾ ਚਾਹਵਾਨ ਨੌਜਵਾਨ ਫਿਜੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਸਿਖਲਾਈ ਲਈ ਜ਼ਰੂਰੀ ਦਸਤਾਵੇਜ਼ ਦੀਆਂ ਫੋਟੋ ਕਾਪੀਆਂ, ਆਧਾਰ ਕਾਰਡ, ਦਸਵੀਂ ਕਲਾਸ ਜਾਂ ਬਾਰ੍ਹਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਗਰਾਫ ਲੈ ਕੇ ਰਿਪੋਰਟ ਕਰ ਸਕਦੇ ਹਨ | ਕੈਂਪ ਦੇ ਅਧਿਕਾਰੀ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਦਿੱਤਾ ਜਾਵੇਗਾ |