ਬਿਆਸ, 4 ਸਤੰਬਰ (ਪਰਮਜੀਤ ਸਿੰਘ ਰੱਖੜਾ)-ਬਿਆਸ ਦਰਿਆ ਤੋਂ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਦੱਸ ਦਈਏ ਕਿ ਕੱਲ ਦੇ ਮੁਕਾਬਲੇ ਅੱਜ ਬਿਆਸ ਦਰਿਆ ਦੇ ਵਿਚ ਕਰੀਬ ਅੱਧਾ ਫੁੱਟ ਪਾਣੀ ਹੋਰ ਘੱਟ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੇਦ ਸਿੰਘ ਅਤੇ ਰੇਲਵੇ ਵਿਭਾਗ ਦੇ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਕੱਲ ਦੇ ਮੁਕਾਬਲੇ ਬਿਆਸ ਦਰਿਆ ਦੇ ਵਿਚ ਪਾਣੀ ਦਾ ਪੱਧਰ ਕਰੀਬ ਅੱਧਾ ਫੁੱਟ ਹੇਠਾਂ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਜ 741.80 ਦੀ ਗੇਜ ਦੇ ਨਾਲ ਕਰੀਬ 1,61,000 ਕਯੂਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਤਿੰਨ ਦਿਨ ਤੋਂ ਹੌਲੀ-ਹੌਲੀ ਬਿਆਸ ਦਰਿਆ ਦਾ ਪੱਧਰ ਘੱਟਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਜੋ ਕਿ ਇਕ ਰਾਹਤ ਭਰੀ ਖਬਰ ਹੈ | ਫਿਲਹਾਲ ਦੋ ਦਿਨ ਤੋਂ ਬਰਸਾਤਾਂ ਤੋਂ ਰਾਹਤ ਮਿਲਣ ਦੇ ਨਾਲ-ਨਾਲ ਹੁਣ ਬਿਆਸ ਦਰਿਆ ਦੇ ਵਿਚ ਪਾਣੀ ਦਾ ਪੱਧਰ ਵੀ ਘੱਟਦਾ ਦਰਜ ਹੋਣ ਦੇ ਨਾਲ ਲੋਕਾਂ ਨੂੰ ਕੁਝ ਆਸ ਉਮੀਦ ਜਾਗੀ ਹੈ |
ਬਿਆਸ ਦਰਿਆ ਤੋਂ ਰਾਹਤ ਭਰੀ ਖ਼ਬਰ , ਕਰੀਬ ਅੱਧਾ ਫੁੱਟ ਘੱਟ ਹੋਇਆ ਪਾਣੀ ਦਾ ਪੱਧਰ
ਅਜੀਤ ਡੈਸਕ
05-09-2025