ਚੌਂਕ ਮਹਿਤਾ, 4 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ 'ਰੰਗਰੇਟੇ ਗੁਰੂ ਕੇ ਬੇਟੇ' ਦਾ ਵਰ ਪ੍ਰਾਪਤ, ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਤਰਸੇਮ ਸਿੰਘ ਸਿਆਲਕਾ ਚੇਅਰਮੈਨ ਬਾਬਾ ਜੀਵਨ ਸਿੰਘ ਟਰੱਸਟ ਪੰਜਾਬ, ਦੀ ਦੇਖ ਰੇਖ ਹੇਠ ਸਜਾਇਆ ਜਾਣਾ ਸੀ, ਨੂੰ ਪੰਜਾਬ ਵਿਚ ਆਏ ਭਾਰੀ ਹੜ੍ਹਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ | ਇੱਥੇ ਪਹੁੰਚੇ ਚੇਅਰਮੈਨ ਸਿਆਲਕਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰੀ ਹੜ੍ਹਾਂ ਕਾਰਨ ਜੋ ਤਬਾਹੀ ਮੱਚੀ ਹੈ ਉਸ ਦੇ ਮੱਦੇ-ਨਜ਼ਰ ਇਹ ਨਗਰ ਕੀਰਤਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ | ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਸਿਆਲਕਾ ਨੇ ਅਮਰ ਪੇਂਟਰ ਦੇ ਗ੍ਰਹਿ ਵਿਖੇ, ਸਰਕਲ ਮਹਿਤਾ ਦੇ ਮਨਜੀਤ ਸਿੰਘ ਮਲਕ ਨੰਗਲ, ਬਲਜੀਤ ਸਿੰਘ ਸੇਦੋਕੇ, ਰਣਜੀਤ ਸਿੰਘ ਮਹਿਤਾ, ਅਜੇ ਗਾਂਧੀ ਮਹਿਤਾ ਚੌਂਕ, ਜੋਬਨਜੀਤ ਸਿੰਘ ਕੁਹਾਟ ਵਿੰਡ, ਹਰਦੀਪ ਸਿੰਘ ਉਦੋ ਨੰਗਲ ਖੁਰਦ, ਪਰਮਜੀਤ ਕੌਰ ਖੱਬੇ ਰਾਜਪੂਤਾਂ, ਲਖਵਿੰਦਰ ਸਿੰਘ ਉਸਮਾ (ਸਾਰੇ ਸਰਪੰਚ), ਅਮਨ ਸਿੰਘ, ਗੁਲਜਾਰ ਸਿੰਘ ਲਾਲੀ, ਬਲਜੀਤ ਸਿੰਘ ਚਾਹਲ ਜਨਰਲ ਸਕੱਤਰ ਪੰਜਾਬ ਤੇ ਹੋਰ ਬਹੁਤ ਵਾਰ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |