ਨਵਾਂ ਪਿੰਡ, 21 ਸਤੰਬਰ (ਜਸਪਾਲ ਸਿੰਘ)-ਉੱਤਰੀ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ, ਵੱਲ੍ਹਾ, ਅੰਮਿ੍ਤਸਰ ਵਿਖੇ ਨਾਕੁਸ ਵਿਕਾਸ ਕਾਰਜਾਂ ਤੇ ਆੜ੍ਹਤੀ ਭਾਈਚਾਰੇ ਦੀ ਲੰਬਿਤ ਮੰਗਾਂ ਨੂੰ ਲੈ ਕੇ ਬਲਜੀਤ ਸਿੰਘ ਰਿੰਕੂ ਚੇਅਰਮੈਨ ਮਾਰਕੀਟ ਕਮੇਟੀ, ਅੰਮਿ੍ਤਸਰ ਵਲੋਂ 'ਅੰਮਿ੍ਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ' ਨਾਲ ਐਸੋਸੀਏਸ਼ਨ ਦੇ ਸਥਾਨਕ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਤੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਵਲੋਂ ਮੰਡੀ ਵਿਖੇ ਦਰਪੇਸ਼ ਮੁਸ਼ਕਿਲਾਂ ਜਿਨ੍ਹਾਂ 'ਚ ਮੁੱਖ ਤੌਰ 'ਤੇ ਟ੍ਰੇਫਿਕ, ਸਾਫ਼-ਸਫ਼ਾਈ, ਸੜਕਾਂ ਦੀ ਮੁਰੰਮਤ, ਸ਼ੈੱਡਾਂ 'ਤੇ ਟੀਨਾ ਪਾਉਣ, ਬਿਜਲੀ, ਪੀਣ ਯੋਗ ਸ਼ੁੱਧ ਪਾਣੀ, ਚਾਰਦੀਵਾਰੀ, ਕੂੜਾ ਚੁਕਾਈ ਦੇ ਢੁੱਕਵੇਂ ਪ੍ਰਬੰਧਾਂ ਤੇ ਆਵਾਰਾ ਪਸ਼ੂਆਂ ਦੇ ਮੰਡੀ ਅੰਦਰ ਵੜ੍ਹਨ ਆਦਿ ਬਾਰੇ ਵਿਸਥਾਰ 'ਚ ਦੱਸਿਆ ਗਿਆ | ਉਨ੍ਹਾਂ ਤੋਂ ਇਲਾਵਾ ਚੇਅਰਮੈਨ ਰਾਜਦੀਪ ਸਿੰਘ ਉਪਲ ਤੇ ਜਤਿੰਦਰ ਖੁਰਾਣਾ ਜਨਰਲ ਸਕੱਤਰ ਵਲੋਂ ਮੰਡੀ ਵਿਖੇ ਹੋਰਾਂ ਦਰਪੇਸ਼ ਮੁਸ਼ਕਿਲਾਂ ਤੇ ਆੜ੍ਹਤੀ ਭਾਈਚਾਰੇ ਦੀ ਕਮਿਸ਼ਨ ਵਧਾਏ ਜਾਣ ਆਦਿ ਨੂੰ ਬੇ-ਬਾਕੀ ਚੇਅਰਮੈਨ ਰਿੰਕੂ ਦੇ ਸਾਹਮਣੇ ਰੱਖਿਆ ਗਿਆ, ਜਿਸ 'ਤੇ ਚੇਅਰਮੈਨ ਨੇ ਐਸੀਸੀਏਸ਼ਨ ਦੀਆਂ ਜ਼ਾਇਜ਼ ਹੱਕੀ ਮੰਗਾਂ ਤੇ ਮੰਡੀ ਵਿਖੇ ਵਿਕਾਸ ਕਾਰਜ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸਮੂਹ ਐਸੋਸੀਏਸ਼ਨ ਮੈਂਬਰ ਤੇ ਆੜ੍ਹਤੀ ਹਾਜ਼ਰ ਸਨ |