14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਭਾਰੀ ਜਿੱਤ ਦਰਜ ਕਰੇਗੀ-ਤਲਬੀਰ ਗਿੱਲ

Ad Position 21
No active advertisement
ਹਲਕਾ ਮਜੀਠਾ ਦੇ ਪਿੰਡ ਰੋਮਾਣਾ ਚੱਕ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨਾਲ ਪਰਮਿੰਦਰ ਸਿੰਘ ਰੋਮਾਣਾ, ਸਰਪੰਚ ਚਨਪ੍ਰੀਤ ਸਿੰਘ ਤੇ ਹਾਜ਼ਰੀਨ | ਤਸਵੀਰ : ਜਗਤਾਰ ਸਿੰਘ ਸਹਿਮੀ <br/> 22-09-2025
ਮਜੀਠਾ, 21 ਸਤੰਬਰ (ਜਗਤਾਰ ਸਿੰਘ ਸਹਿਮੀ)-ਆਗਾਮੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਬਾਨਦਾਰ ਜਿੱਤ ਦਰਜ ਕਰੇਗੀ, ਜਿਸ ਲਈ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੇ ਹੁਣ ਤੋਂ ਹੀ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ | ਇਹ ਪ੍ਰਗਟਾਵਾ ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਰਮਾਣਾ ਚੱਕ ਵਿਚ ਸਿੱਖਿਆ ਕੋਆਰਡੀਨੇਟਰ ਤੇ ਸਰਪੰਚ ਪਰਮਿੰਦਰ ਸਿੰਘ ਰੋਮਾਣਾਚੱਕ ਦੀ ਅਗਵਾਈ ਵਿਚ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ | ਗਿੱਲ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿਚ ਲੋਕ ਭਿ੍ਸ਼ਟਾਚਾਰ ਤੇ ਝੂਠੀ ਸਿਆਸਤ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਉਨ੍ਹਾਂ ਕਿਹਾ ਹਲਕਾ ਮਜੀਠਾ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਸਰਕਾਰ ਵਲੋਂ ਯੋਜਨਾ ਤਿਆਰ ਕੀਤੀ ਗਈ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਹੜ੍ਹ-ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕਾਰਜ ਜਾਰੀ ਹਨ | ਪਾਣੀ ਉਤਰਣ ਤੋਂ ਬਾਅਦ ਜੋ ਨੁਕਸਾਨ ਦੀ ਅਸਲ ਸਥਿਤੀ ਸਾਹਮਣੇ ਆਵੇਗੀ ਉਸ ਮੁਤਾਬਕ ਭਰਪਾਈ ਕੀਤੀ ਜਾਵੇਗੀ | ਇਸ ਮੌਕੇ ਬਲਜਿੰਦਰ ਸਿੰਘ ਛੀਨਾ ਨਿੱਜੀ ਸਹਾਇਕ ਗਿੱਲ, ਸਰਪੰਚ ਪਰਮਿੰਦਰ ਸਿੰਘ ਉੱਪਲ ਰਾਮਣਾ ਚੱਕ , ਸਰਪੰਚ ਰਾਜ ਕੁਮਾਰ ਲੁੱਧੜ, ਸਰਪੰਚ ਚੰਨਪ੍ਰੀਤ ਸਿੰਘ ਅਜਾਇਵਾਲੀ, ਸਰਪੰਚ ਸੁਬੇਗ ਸਿੰਘ ਅਬਦਾਲ, ਸਰਪੰਚ ਆਰਬਿੰਦਰ ਸਿੰਘ, ਸਰਪੰਚ ਲਖਵਿੰਦਰ ਸਿੰਘ ਵੇਗੇਵਾਲ, ਮਨਪ੍ਰੀਤ ਸਿੰਘ ਰੰਧਾਵਾ ਵਰਿਆਮ ਨੰਗਲ, ਕਿਰਪਾਲ ਸਿੰਘ ਸੰਗਠਨ ਮੰਤਰੀ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਮਾਗਾਸਰਾਏ, ਦਰਸ਼ਨ ਸਿੰਘ ਅਜਾਇਬਵਾਲੀ, ਨੰਬਰਦਾਰ ਮੰਗਲ ਸਿੰਘ ਅਜਾਇਬਵਾਲੀ, ਨੰਬਰਦਾਰ ਰਣਜੀਤ ਸਿੰਘ, ਨੰਬਰਦਾਰ ਗੁਰਬਚਨ ਸਿੰਘ, ਪੰਚ ਮੰਗਲ ਸਿੰਘ, ਪੰਚ ਰਣਜੀਤ ਸਿੰਘ, ਪੰਚ ਸੰਤੋਖ ਸਿੰਘ, ਪੰਚ ਰਣਜੀਤ ਕੌਰ, ਪੰਚ ਮਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇ: ਜਲਾਲ ਉਸਮਾ ਵਲੋਂ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਵਿਸ਼ਾਲ ਮੀਟਿੰਗ <br/> ਅਗਲੀ ਖ਼ਬਰ ਮੁੱਦਾ ਮੰਡੀ ਵਿਖੇ ਨਾਕਸ ਵਿਕਾਸ ਕਾਰਜਾਂ ਦਾ
Ad Position 24