08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡਾ. ਰਮਨ ਕੁਮਾਰ ਲੇਖਕ ਅਦਾਕਾਰ ਕਲਾ ਮੰਚ ਦੇ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 26-09-2025
ਲੇਖਕ ਅਦਾਕਾਰ ਕਲਾ ਮੰਚ ਦੇ ਨਵ-ਨਿਯੁਕਤ ਪ੍ਰਧਾਨ ਡਾ. ਰਮਨ ਕੁਮਾਰ |


ਬਾਬਾ ਬਕਾਲਾ ਸਾਹਿਬ, 25 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਲੇਖਕ ਅਦਾਕਾਰ ਕਲਾ ਮੰਚ ਦੀ ਇੱਕ ਜ਼ਰੂਰੀ ਮੀਟਿੰਗ ਕਲਾ ਮੰਚ ਦੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਂਵਾਲ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਡਾ: ਰਮਨ ਕੁਮਾਰ ਨੂੰ ਸਰਬਸੰਮਤੀ ਨਾਲ ਅਗਲੇ 2 ਸਾਲ ਲਈ ਲੇਖਕ ਅਦਾਕਾਰ ਕਲਾ ਮੰਚ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਕਵੀ ਅਜੈਬ ਸਿੰਘ ਬੋਦੇਵਾਲ ਨੇ ਨਵਨਿਯੁਕਤ ਪ੍ਰਧਾਨ ਡਾ. ਰਮਨ ਕੁਮਾਰ ਨੂੰ ਸਿਰੋਪਾਉ ਭੇਂਟ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੇਖਕ ਅਦਾਕਾਰ ਕਲਾ ਦੇ ਸਰਪ੍ਰਸਤ ਫਿਲਮ ਅਦਾਕਾਰ ਕਲਾ ਮਲਕੀਤ ਰੌਣੀ, ਚੇਅਰਮੈਨ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਕਮੇਡੀਅਨ ਘੁੱਲੇ ਸ਼ਾਹ, ਕਵੀ ਅਜੈਬ ਸਿੰਘ ਬੋਦੇਵਾਲ, ਅਮਰੀਕ ਸਿੰਘ ਉੱਪਲ, ਕੋਚ ਜਸਵੰਤ ਸਿੰਘ ਗਿੱਲ ਦੀ ਕਲਾ ਮੰਚ ਦੇ ਸਰਪ੍ਰਸਤ ਵਜੋਂ ਚੋਣ ਕੀਤੀ ਗਈ | ਜਦਕਿ ਸਹਾਇਕ ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਸੁਬੇਗ ਸਿੰਘ ਮੀਆਂ ਵਿੰਡ ਪ੍ਰਚਾਰ ਸਕੱਤਰ, ਲਖਵਿੰਦਰ ਸਿੰਘ ਉੱਪਲ ਜਨਰਲ ਸਕੱਤਰ, ਅੰਗਰੇਜ਼ ਸਿੰਘ ਖਡੂਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਅਰਜਨ ਸਿੰਘ ਸਰਾਂ ਤਲਵੰਡੀ ਮੀਤ ਪ੍ਰਧਾਨ, ਤਰਸੇਮ ਸਿੰਘ ਸਰਾਂ ਤਲਵੰਡੀ, ਸਰਵਣ ਸਿੰਘ ਬੋਦੇਵਾਲ, ਜਥੇਦਾਰ ਹਰਭਜਨ ਸਿੰਘ, ਦਲੇਰ ਸਿੰਘ, ਰਮਨ ਸਿੰਘ ਉੱਪਲ, ਵੀਰ ਸਿੰਘ ਸਰਾਂ ਤਲਵੰਡੀ ਅਤੇ ਮਹਿਲਾ ਵਿੰਗ ਦੇ ਪ੍ਰਧਾਨ ਵਜੋਂ ਸੁਨੀਤਾ ਰਾਣੀ ਰਮਨਦੀਪ ਕੌਰ ਜਰਨਲ ਸਕੱਤਰ, ਸੁਖਵਿੰਦਰ ਕੌਰ, ਕਲਵਿੰਦਰ ਕੌਰ, ਗੁਰਸਿਮਰਨ ਸ਼ਰਮਾ ਦੀ ਕਲਾ ਮੰਚ ਦੇ ਮੈਂਬਰ ਵਜੋਂ ਚੋਣ ਕੀਤੀ ਗਈ |


Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ੍ਹ ਤਾਂ ਕਿ ਸੰਗਤਾਂ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ-ਗੁਨ... ਅਗਲੀ ਖ਼ਬਰ ਉਪ ਮੰਡਲ ਟਾਂਗਰਾ ਦਫ਼ਤਰ ਦੇ ਤਾਲੇ ਤੋੜ ਚੋਰਾਂ ਵਲੋਂ ਲੱਖਾਂ ਦਾ ਸਾਮਾਨ ਚੋਰੀ <br/>
Ad Position 24