08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਉਪ ਮੰਡਲ ਟਾਂਗਰਾ ਦਫ਼ਤਰ ਦੇ ਤਾਲੇ ਤੋੜ ਚੋਰਾਂ ਵਲੋਂ ਲੱਖਾਂ ਦਾ ਸਾਮਾਨ ਚੋਰੀ <br/>

Ad Position 21
No active advertisement
ਅਜੀਤ ਡੈਸਕ 26-09-2025

ਟਾਂਗਰਾ, 25 ਸਤੰਬਰ (ਹਰਜਿੰਦਰ ਸਿੰਘ ਕਲੇਰ)-ਬੀਤੀ ਰਾਤ ਅਣਪਛਾਤੇ ਚੋਰਾਂ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਟਾਂਗਰਾ ਦਫਤਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ | ਜੇ. ਈ. ਦਿਲਬਾਗ ਸਿੰਘ ਅਤੇ ਸਬ ਡਵੀਜ਼ਨ ਕਲਰਕ ਜਸਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਦਫਤਰ ਅਤੇ ਕਲਰਕਾਂ-ਜੇਈਆਂ ਦੀਆਂ ਅਲਮਾਰੀਆਂ ਦੇ ਜਿੰਦਰੇ ਤੋੜਕੇ ਦਫਤਰ ਦਾ ਰਿਕਾਰਡ, ਕੰਪਿਊਟਰ, ਪਿ੍ੰਟਰ ਅਤੇ ਮੀਟਰ ਉਠਾ ਲਏ | ਇਸ ਤੋਂ ਇਲਾਵਾ ਮਹੱਤਵਪੂਰਣ ਰਿਕਾਰਡ ਨੂੰ ਵੀ ਖੁਰਦ-ਬੁਰਦ ਕੀਤਾ ਗਿਆ ਅਤੇ ਉਸ ਨਾਲ ਛੇੜਛਾੜ ਹੋਈ | ਚੋਰਾਂ ਨੇ ਕੈਸ਼ੀਅਰ ਅਤੇ ਏ. ਆਰ. ਦੇ ਦਫਤਰਾਂ ਦੇ ਜਿੰਦਰੇ ਵੀ ਤੋੜ ਦਿੱਤੇ | ਪ੍ਰਾਰੰਭਿਕ ਅਨੁਮਾਨ ਮੁਤਾਬਕ ਲਗਭਗ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਲਗਭਗ 100 ਘਰੇਲੂ ਸਪਲਾਈ ਸਮਾਰਟ ਮੀਟਰ ਵੀ ਚੋਰੀ ਕਰ ਲਏ ਗਏ ਹਨ | ਕੁਝ ਮਹੱਤਵਪੂਰਣ ਦਫਤਰੀ ਰਿਕਾਰਡ ਵੀ ਗਾਇਬ ਹਨ | ਸਥਾਨਕ ਲੋਕਾਂ ਅਨੁਸਾਰ ਦਫਤਰ ਦੀ ਇਮਾਰਤ ਖਸਤਾ ਹਾਲਤ ਵਿਚ ਹੈ ਅਤੇ ਦਰਵਾਜ਼ੇ ਵੀ ਬਹੁਤ ਜ਼ਿਆਦਾ ਜ਼ਰ-ਜ਼ਰ ਹਨ, ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਲਾਵਾ, ਦਫਤਰ ਸੁੰਨਸਾਨ ਜਗ੍ਹਾ 'ਤੇ ਸਥਿਤ ਹੋਣ ਕਾਰਨ ਇੱਥੇ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ | ਚੋਰੀ ਕਾਰਨ ਆਮ ਲੋਕਾਂ ਨੂੰ ਆਪਣੇ ਬਿਜਲੀ ਦੇ ਕੰਮਾਂ ਸੰਬੰਧੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲੋਕਾਂ ਵਿਚ ਇਹ ਵੀ ਚਰਚਾ ਰਹੀ ਕਿ ਚੋਰੀ ਕੀਤੇ ਸਮਾਰਟ ਮੀਟਰ ਚੋਰਾਂ ਦੇ ਕਿਸ ਕੰਮ ਆਉਣਗੇ, ਇਹ ਸਮਝ ਤੋਂ ਬਾਹਰ ਦੀ ਗੱਲ ਹੈ |


ਉਪ ਮੰਡਲ ਟਾਂਗਰਾ ਦਫ਼ਤਰ ਦੇ ਚੋਰਾਂ ਵਲੋਂ ਤੋੜੇ ਤਾਲੇ, ਅਲਮਾਰੀਆਂ, ਗਰਿੱਲ ਤੇ ਖਸਤਾ ਹਾਲਤ ਦੇ ਦਰਵਾਜ਼ੇ ਤੇ ਜਾਣਕਾਰੀ ਦਿੰਦੇ ਹੋਏ ਬਿਜਲੀ ਮੁਲਾਜ਼ਮ | ਤਸਵੀਰਾਂ : ਹਰਜਿੰਦਰ ਸਿੰਘ ਕਲੇਰ

Ad Position 22
No active advertisement
ਪਿਛਲੀ ਖ਼ਬਰ ਡਾ. ਰਮਨ ਕੁਮਾਰ ਲੇਖਕ ਅਦਾਕਾਰ ਕਲਾ ਮੰਚ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਵਿਦੇਸ਼ ਜਾਣ ਲਈ ਨੌਜਵਾਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ 'ਆਸਟ੍ਰੇਲੀਆ'-ਗੈਵੀ ਕਲੇਰ <br/>
Ad Position 24