08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿਦੇਸ਼ ਜਾਣ ਲਈ ਨੌਜਵਾਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ 'ਆਸਟ੍ਰੇਲੀਆ'-ਗੈਵੀ ਕਲੇਰ <br/>

Ad Position 21
No active advertisement
ਅਜੀਤ ਡੈਸਕ 26-09-2025
ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਨੌਜਵਾਨ ਵਿਦਿਆਰਥੀਆਂ ਦੀ ਵਿਦੇਸ਼ ਜਾਣ ਸੰਬੰਧੀ ਆਸਟ੍ਰੇਲੀਆ ਪਹਿਲੀ ਪਸੰਦ ਬਣ ਚੁੱਕਾ ਹੈ, ਕਿਉਂਕਿ ਪੂਰੀ ਦੁਨੀਆਂ ਵਿਚ ਆਸਟ੍ਰੇਲੀਆ ਹੀ ਇਕ ਅਜਿਹਾ ਦੇਸ਼ ਜਿਥੇ ਪੜ੍ਹਾਈ ਦੇ ਦੌਰਾਨ ਜਿਥੇ ਵਿਦਿਆਥੀਆਂ ਨੂੰ ਕੰਮ ਕਰਨ ਦੀ ਖੁੱਲ੍ਹ ਮਿਲਦੀ ਹੈ ਅਤੇ ਪੜ੍ਹਾਈ ਤੋਂ ਬਾਅਦ ਵਿਦਿਆਥੀਆਂ ਨੂੰ ਸੈਟਲ ਹੋਣ ਲਈ ਜਿਥੇ ਚੰਗੀਆਂ ਨੌਕਰੀਆਂ ਦੇ ਅਨੇਕਾਂ ਮੌਕੇ ਉਪਲਬੱਧ ਹੁੰਦੇ ਹਨ, ਉਥੇ ਨਾਲ ਹੀ ਵਿਦਿਆਰਥੀ ਆਸਾਨੀ ਨਾਲ ਆਸਟ੍ਰੇਲੀਆ ਦੀ ਪੀ.ਆਰ. ਵੀ ਹਾਸਲ ਕਰ ਸਕਦੇ ਹਨ | ਇਹ ਜਾਣਕਾਰੀ ਪੰਜਾਬ ਦੇ ਸਭ ਤੋਂ ਸਫ਼ਲ ਆਸਟ੍ਰੇਲੀਆ ਦੇ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਦਿੱਤੀ | ਗੈਵੀ ਕਲੇਰ ਨੇ ਦੱਸਿਆ ਕਿ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਫਾਇਦਾ ਇਹ ਹੁੰਦਾ ਹੈ ਕਿ ਇਕ ਤਾਂ ਆਸਟ੍ਰੇਲੀਆ ਅਤੇ ਇੰਡੀਆ ਦਾ ਮੌਸਮ ਲਗਪਗ ਸਮੇਂ ਹੁੰਦਾ ਹੈ ਅਤੇ ਸਮੇਂ ਦਾ ਵੀਜਾ 4 ਤੋਂ 5 ਘੰਟਿਆਂ ਦਾ ਫਰਕ ਹੈ ਕਿ ਜਦਕਿ ਕੈਨੇਡਾ ਅਤੇ ਅਮਰੀਕਾ ਦੇ ਮੁਕਾਬਲੇ ਭਾਰਤ ਵਿਚ ਦਿਨ-ਰਾਤ ਦੇ ਸਮੇਂ ਦਾ ਫਰਕ ਹੈ, ਜਿਸ ਕਾਰਨ ਅਕਸਰ ਵਿਦਿਆਰਥੀਆਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ | ਇਸ ਲਈ ਮੈਂ ਹਮੇਸ਼ਾਂ ਹੀ ਆਸਟ੍ਰੇਲੀਆ ਨੂੰ ਪਹਿਲ ਦਿੱਤੀ ਹੈ, ਜਿਸ ਦਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਆਸਟ੍ਰੇਲੀਆ ਇਕ ਅਪਰਾਧ ਮੁਕਤ ਦੇਸ਼ ਹੈ, ਜਿਸ ਵਿਚ ਅਪਰਾਧ ਜੀਰੋ ਦੇ ਬਰਾਬਰ ਹੈ ਅਤੇ ਅਸੀਂ ਹੁਣ ਤੱਕ ਹਜ਼ਾਰਾਂ ਵਿਦਿਆਰਥੀ ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਆਸਟ੍ਰੇਲੀਆ ਭੇਜੇ ਹਨ ਜੋ ਉਥੇ ਪੂਰੀ ਤਰ੍ਹਾਂ ਖੁਸ਼ ਹਨ | ਇਸ ਲਈ ਮੇਰੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹੋ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦੋ ਹੋ ਤਾਂ ਆਸਟ੍ਰੇਲੀਆ ਨੂੰ ਪਹਿਲ ਦਿਓ, ਤਾਂ ਜੋ ਤੁਹਾਡੇ ਬੱਚੇ ਚੰਗਾ ਮੁਕਾਮ ਹਾਸਲ ਕਰ ਸਕਣ | ਗੈਵੀ ਕਲੇਰ ਨੇ ਦੱਸਿਆ ਕਿ ਹੁਣ ਆਸਟ੍ਰੇਲੀਆ ਦੇ ਫਰਵਰੀ ਇੰਨਟੇਕ ਲਈ ਦਾਖਲੇ ਜਾ ਰਹੇ ਹਨ | ਜਿਹੜੇ ਵੀ ਵਿਦਿਆਰਥੀ 2025 ਪਾਸਆਊਟ ਹਨ ਅਤੇ ਉਨ੍ਹਾਂ ਦੇ ਆਈਲੈਟਸ ਵਿਚੋਂ 6.5 ਬੈਂਡ, ਇਕ ਮਡਿਊਲ ਵਿਚੋਂ 5.5 ਸਕੋਰ ਹਨ ਜਾਂ ਫਿਰ ਪੀ.ਟੀ.ਈ. ਵਿਚੋਂ ਓਵਰਆਲ 58 ਸਕੋਰ ਹਨ, ਉਹ ਜਲਦ ਤੋਂ ਜਲਦ ਅਪਲਾਈ ਕਰਨ | ਗੈਵੀ ਕਲੇਰ ਨੇ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਨੇ ਪਹਿਲਾਂ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਲਈ ਅਪਲਾਈ ਕੀਤਾ ਅਤੇ ਉਨ੍ਹਾਂ ਦਾ ਸਮਾਂ ਖਰਾਬ ਹੋ ਰਿਹਾ ਹੈ ਅਤੇ ਵੀਜਾ ਵੀ ਨਹੀਂ ਆ ਰਿਹਾ ਹੈ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ | ਗੈਵੀ ਕਲੇਰ ਨੇ ਇਹ ਵੀ ਕਿਹਾ ਕਿ ਜਿੰਨ੍ਹਾਂ ਵਿਦਿਆਰਥੀਆਂ ਨੇ ਕਿਸੇ ਹੋਰ ਏਜੰਟ ਕੋਲ ਆਸਟ੍ਰੇਲੀਆ ਲਈ ਅਪਲਾਈ ਕੀਤਾ ਹੈ ਅਤੇ ਉਨ੍ਹਾਂ ਦਾ ਨਤੀਜਾ ਨਹੀਂ ਆ ਰਿਹਾ, ਉਹ ਨਿਰਾਸ਼ ਹੋ ਕੇ ਘਰ ਨਾ ਬੈਠਣ ਅਤੇ ਫਰਵਰੀ ਲਈ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਝੋਲਾ ਛਾਪ ਏਜੰਟਾਂ ਤੋਂ ਬਚਣ ਦੀ ਲੋੜ ਹੈ ਅਤੇ ਵਿਦਿਆਰਥੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਤੋਂ ਮਾਨਤਾ ਵੀਜਾ ਸਲਾਹਕਾਰਾਂ ਰਾਹੀਂ ਹੀ ਅਪਲਾਈ ਕਰਨ | ਉਨ੍ਹਾਂ ਕਿਹਾ ਕਿ ਸਾਡੇ ਸੰਸਥਾ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਵਿਦਿਆਰਥੀ ਸਿਰਫ ਆਸਟ੍ਰੇਲੀਆ ਦੀਆਂ ਵਰਲਡ ਲੈਵਲ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਵਿਚ ਹੀ ਅਪਲਾਈ ਕਰਨ, ਤਾਂ ਜੋ ਉਨ੍ਹਾਂ ਨੂੰ ਗਰੰਟੀ ਨਾਲ ਵੀਜਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ ਫੰਡਾਂ, ਸਲਾਨਾ ਇਨਕਮ ਜਾਂ ਇੰਟਰਵਿਊ ਲੈ ਕੇ ਨੂੰ ਲੈ ਕੇ ਡਰਨ ਦੀ ਲੋੜ ਹੈ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਕਰਦੇ ਹਾਂ | ਵਿਦਿਆਰਥੀਆਂ ਕੋਲੋ ਐਡਵਾਂਸ ਵਿਚ ਕੋਈ ਪੈਸਾ ਨਹੀਂ ਲਿਆ ਜਾਵੇਗਾ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸ਼ਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਜ਼ਿਆਦਾ ਗੈਪ ਜਾਂ ਘੱਟ ਸਕੋਰ ਹਨ, ਜਾਂ ਫਿਰ ਪਹਿਲਾਂ ਕਿਸੇ ਦੇਸ਼ ਤੋੋਂ ਰੀਫਿਊਜ ਹਨ, ਉਹ ਵਿਦਿਆਰਥੀ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਉਪ ਮੰਡਲ ਟਾਂਗਰਾ ਦਫ਼ਤਰ ਦੇ ਤਾਲੇ ਤੋੜ ਚੋਰਾਂ ਵਲੋਂ ਲੱਖਾਂ ਦਾ ਸਾਮਾਨ ਚੋਰੀ <br/> ਅਗਲੀ ਖ਼ਬਰ ਪਿੰਡ ਭਲਾਈਪੁਰ ਡੋਗਰਾਂ ਵਿਖੇ ਚੋਰਾਂ ਵਲੋਂ ਵੱਡੀ ਕਾਰਵਾਈ ਕਰਦੇ ਹੋਏ ਇੱਕ ਘਰ ਵਿਚੋਂ 26 ਤੋਲੇ ਸੋਨਾ ਤੇ 23000 ਦੀ ਨਕਦੀ...
Ad Position 24