08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਆਨੰਦ ਕਾਲਜ ਜੇਠੂਵਾਲ 'ਚ ਨਰਸਿੰਗ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-09-2025
ਜੇਠੂਵਾਲ, 25 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਆਨੰਦ ਕਾਲਜ ਜੇਠੂਵਾਲ ਵਿਖੇ ਨਰਸਿੰਗ ਦੇ 2025 ਦੇ ਨਵੇਂ ਸੈਸ਼ਨ ਦੀ ਆਰਭੰਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਹੋਈ | ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਈਸ ਚੇਅਰਮੈਨ ਜਸਵਿੰਦਰ ਸਿੰਘ ਢਿੱਲੋਂ, ਡਰਇਕੈਟਰ ਡਾ. ਸੂਰੀਯਾ ਪ੍ਰਕਾਸ਼ ਆਨੰਦ ਸਮੇਤ ਸਮੂਹ ਕਾਲ ਦੇ ਨਰਸਿੰਗ ਸਟਾਫ ਵਲੋਂ ਨਵੇਂ ਸੈਸ਼ਨ ਵਿਚ ਆਈਆਂ ਵਿਦਿਆਰਥਣਾਂ ਨੂੰ ਜੀ ਆਇਆਂ ਆਖਿਆ ਕਿ ਆਨੰਦ ਕਾਲਜ ਜੋ ਕਿ ਪਹਿਲਾਂ ਹੀ ਐਜੂਕੇਸ਼ਨ ਤੇ ਨਰਸਿੰਗ ਦੇ ਖੇਤਰ ਵਿਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ, ਜਿਸ ਦਾ ਨਤੀਜਾ ਹਰ ਸਾਲ 100 ਫੀਸਦੀ ਆਉਂਦਾ ਹੈ ਜਿਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਸਿਰ ਜਾਂਦਾ ਹੈ | ਚੇਅਰਮੈਨ ਡਾ. ਐੱਮ. ਐੱਮ. ਆਨੰਦ ਨੇ ਵਿਦਿਆਰਥਣਾ ਨੂੰ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਲਜ ਵਿਚੋਂ ਚੰਗੀ ਸਿੱਖਿਆਂ ਲੈ ਕੇ ਚੰਗੇ ਮੁਕਾਮ 'ਤੇ ਪਹੁੰਚਣ ਅਤੇ ਕਾਲਜ ਦਾ ਨਾਂ ਰੋਸ਼ਨ ਕਰਨ | ਕਾਲਜ ਦਾ ਮਿਹਨਤੀ ਸਟਾਫ ਉਕਤ ਵਿਦਿਆਰਥਣਾਂ ਨੂੰ ਪੜ੍ਹਾਉਣ ਸਮੇਂ ਪੂਰੀ ਇਮਾਨਦਾਰੀ ਨਾਲ ਕੰਮ ਕਰੇਗਾ ਅਤੇ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਵੱਲ ਧਿਆਨ ਦੇਣ ਤਾਂ ਕਿ ਉਹ ਚੰਗੇ ਨੰਬਰ ਲੈ ਕੇ ਨਰਸਿੰਗ ਦੇ ਖੇਤਰ ਵਿਚ ਮੱਲਾ ਮਾਰਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ 6 ਮਹੀਨਿਆਂ ਤੋਂ ਸੈਂਟਰ ਦਾ ਮਾਣ ਭੱਤਾ ਜਾਰੀ ਨਾ ਕੀਤਾ ਤਾਂ 1 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ-ਸੂ... ਅਗਲੀ ਖ਼ਬਰ ਭਿਆਨਕ ਹੜ੍ਹਾਂ ਨਾਲ ਫ਼ਸਲਾਂ ਨੁਕਸਾਨੀਆਂ ਹੋਣ ਕਾਰਨ ਗੁਰੂ ਘਰ ਦੇ ਵਜ਼ੀਰ (ਗ੍ਰੰਥੀ ਸਿੰਘ) ਦਾ ਫ਼ੈਸਲਾ, ਇਸ ਵਾਰ ਤਨਖ਼ਾਹ...
Ad Position 24