08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਹਾਈ ਸਕੂਲ ਜਗਦੇਵ ਖ਼ੁਰਦ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ <br/>

Ad Position 21
No active advertisement
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਸਾਂਝੇ ਉਪਰਾਲੇ ਤਹਿਤ ਸਕੱਤਰ ਰੈੱਡ ਕਰਾਸ ਸੈਮਸਨ ਮਸੀਹ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ, ਸੁਖਜਿੰਦਰ ਸਿੰਘ ਹੇਰ ਤੇ ਮਨਪ੍ਰੀਤ ਸਿੰਘ ਸੰਧੂ ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਵੰਡਦੇ ਹੋਏ | ਤਸਵੀਰ : ਢਿੱਲੋਂ <br/> 26-09-2025
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਪਿੰਡ ਜਗਦੇਵ ਖ਼ੁਰਦ ਦੇ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਕੂਲ ਬੈਗ ਤੇ ਸਟੇਸ਼ਨਰੀ ਵੰਡੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲ ਖੁੱਲ੍ਹਣ ਉਪਰੰਤ ਅਸੀਂ ਇਨ੍ਹਾਂ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਜਲਦ ਤੋਂ ਜਲਦ ਮੁੜ ਲੀਹਾਂ 'ਤੇ ਲੈ ਕੇ ਆਉਣ ਲਈ ਪਹਿਲੇ ਦਿਨ ਤੋਂ ਹੀ ਕੰਮ ਅਰੰਭ ਦਿੱਤਾ ਸੀ | ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਜਗਦੇਵ ਖ਼ੁਰਦ ਦੇ ਹਾਈ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਕਤ ਸਾਮਾਨ ਵੰਡਣ ਪਹੁੰਚੇ ਸਕੱਤਰ ਰੈੱਡ ਕਰਾਸ ਸੈਮਸਨ ਮਸੀਹ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੈਡਮ ਸਾਲਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਾਂਝੇ ਉਪਰਾਲੇ ਤਹਿਤ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਉਨ੍ਹਾਂ ਵਲੋਂ ਪ੍ਰਭਾਵਿਤ ਖੇਤਰਾਂ ਦੇ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਸੰਬੰਧਿਤ ਲੋੜੀਂਦਾ ਸਾਮਾਨ ਪਹਿਲ ਦੇ ਅਧਾਰ 'ਤੇ ਵੰਡਿਆ ਜਾ ਰਿਹਾ | ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ ਤੋਂ ਇਲਾਵਾ ਮਨਬੀਰ ਸਿੰਘ ਥੋਬਾ, ਲਾਜਵਿੰਦਰ ਸਿੰਘ ਬੱਗਾ, ਜਗਦੀਪ ਸਿੰਘ ਗਿੱਲ ,ਸੁਖਵੰਤ ਸਿੰਘ ਤੇੜਾ ਰਾਜਪੂਤਾਂ, ਹਰਨੇਕ ਸਿੰਘ ਤੇੜਾ ਰਾਜਪੂਤਾਂ, ਸਿਮਰਨਜੀਤ ਸਿੰਘ ਪੰਜਾਬੀ ਮਾਸਟਰ, ਮਨਬੀਰ ਕੌਰ ਅਜਨਾਲਾ, ਰਤਨਜੋਤ ਕੌਰ ਅਜਨਾਲਾ, ਸਵਾਤੀ ਹਰਚੰਦ, ਸੰਦੀਪ ਕੁਮਾਰ ਅਜਨਾਲਾ, ਨਿਧੀ ਸ਼ਰਮਾ ਅੰਮਿ੍ਤਸਰ, ਪਰਮਜੀਤ ਕੌਰ, ਰੰਜਨਾ, ਮੋਹਨਜੀਤ ਕੌਰ ਆਦਿ ਸਟਾਫ਼ ਮੈਂਬਰ ਮੌਜ਼ੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਨੇੜੇ ਮੇਹਲੀ ਦੇ ਪੋਲਟਰੀ ਫਾਰਮ ਤੋਂ ਪੁਲਿਸ ਵਲੋਂ ਲੱਖਾਂ ਦੇ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਅਗਲੀ ਖ਼ਬਰ ਸਫ਼ਾਈ ਮੁਹਿੰਮ ਤਹਿਤ ਮਹਿਤਾ ਚੌਂਕ ਦੀ ਪੰਚਾਇਤ ਨੇ ਸੀਵਰੇਜ ਸਾਫ਼ ਕਰਵਾਏ <br/>
Ad Position 24