08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਫ਼ਾਈ ਮੁਹਿੰਮ ਤਹਿਤ ਮਹਿਤਾ ਚੌਂਕ ਦੀ ਪੰਚਾਇਤ ਨੇ ਸੀਵਰੇਜ ਸਾਫ਼ ਕਰਵਾਏ <br/>

Ad Position 21
No active advertisement
ਮਹਿਤਾ ਚੌਕ ਦੇ ਸੀਵਰੇਜਾਂ ਦੀ ਸਫਾਈ ਸ਼ੁਰੂ ਕਰਾਉਣ ਮੌਕੇ ਸਰਪੰਚ ਅਜੇ ਕੁਮਾਰ ਗਾਂਧੀ, ਹੋਰ ਮੁਹਤਬਰ ਅਤੇ ਪੰਚਾਇਤ ਮੈਂਬਰਾਨ | ਤਸਵੀਰ : ਜਗਦੀਸ਼ ਸਿੰਘ ਬਮਰਾਂਹ <br/> 26-09-2025
ਚੌਂਕ ਮਹਿਤਾ, 25 ਸਤੰਬਰ (ਜਗਦੀਸ਼ ਸਿੰਘ ਬਮਰਾਹ)-ਬਰਸਾਤਾਂ ਤੋਂ ਬਾਅਦ ਮਹਿਤਾ ਚੌਂਕ ਦੀ ਪੰਚਾਇਤ ਨੇ ਸਰਪੰਚ ਅਜੇ ਕੁਮਾਰ ਗਾਂਧੀ ਦੀ ਰਹਿਨੁਮਾਈ ਹੇਠ ਕਸਬੇ ਦੇ ਸੀਵਰੇਜ ਦੀ ਸਫਾਈ ਦਾ ਕੰਮ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹੈ | ਇਸ ਮੌਕੇ ਸਰਪੰਚ ਅਜੇ ਗਾਂਧੀ ਨੇ ਦੱਸਿਆ ਕਿ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਬਰਸਾਤਾਂ ਕਾਰਨ ਕਸਬੇ ਦੇ ਸੀਵਰੇਜ ਸਿਸਟਮ ਵਿਚ ਕਾਫੀ ਰੁਕਾਵਟ ਆ ਗਈ ਹੈ ਅਤੇ ਇਹ ਰੁਕਾਵਟ ਨੂੰ ਦੂਰ ਕਰਨ ਲਈ ਇਕ ਸਪੈਸ਼ਲ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਸੀਂ ਮਹਿਤਾ ਚੌਂਕ ਦੀ ਸਫਾਈ ਅਤੇ ਸਰਵ ਪੱਖੀ ਵਿਕਾਸ ਲਈ ਵਚਨਬੱਧ ਹਾਂ ਅਤੇ ਕਿਸੇ ਵੀ ਕਿਸਮ ਦੀ ਤਰੁੱਟੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਜੁਗਰਾਜ ਸਿੰਘ ਵੜੈਚ, ਅਜੀਤ ਸਿੰਘ ਬੱਬੀ, ਪ੍ਰਧਾਨ ਅਮਰ ਰਾਵਤ, ਜਸਕਰਨ ਸਿੰਘ ਸੰਧੂ, ਪਰਮਜੀਤ ਸਿੰਘ ਪੰਚ, ਸੁਖਜੀਤ ਸਿੰਘ ਰਾਜੂ, ਦਿਲਜੀਤ ਸਿੰਘ ਘਾਨੀ, ਪ੍ਰਗਟ ਸਿੰਘ ਹੀਰਾ, ਜੋਗਿੰਦਰ ਪਾਲ ਸਿੰਘ, ਰਸ਼ਪਾਲ ਸਿੰਘ ਨੂਰੀ, ਪ੍ਰਦੀਪ ਸਿੰਘ ਗੋਰਾ, ਸੋਨਾ ਸਿੰਘ, ਹਰੀਸ਼ ਕੁਮਾਰ ਬੱਬੂ, ਰਜਵੰਤ ਸਿੰਘ ਰਾਜੂ, ਸ਼ਾਮ ਲਾਲ, ਅਸ਼ੋਕ ਕੁਮਾਰ ਰਾਣਾ ਚੂੰਘ ਅਤੇ ਹੋਰ ਕਈ ਮੁਹਤਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਹਾਈ ਸਕੂਲ ਜਗਦੇਵ ਖ਼ੁਰਦ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰੇ ਦੀਆਂ ਟਰਾਲੀਆਂ ਨੂੰ ਵਛੋਆ ਤੋਂ 27 ਨੂੰ ਕਰਨਗੇ ਰਵਾਨਾ-ਜੋਧ ਸ...
Ad Position 24