11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

11 ਪੰਜਾਬ ਬਟਾਲੀਅਨ ਐਨ.ਸੀ.ਸੀ. ਅੰਮਿ੍ਤਸਰ ਵਲੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 01-11-2025
ਸਠਿਆਲਾ, 31 ਅਕਤੂਬਰ (ਜਗੀਰ ਸਿੰਘ ਸਫਰੀ)-ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ.ਐੱਸ. ਬੱਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਨੂੰ ਐਨ.ਸੀ.ਸੀ. ਯੂਨਿਟ ਲਈ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਸ ਬਾਰੇ ਪਿ੍ੰਸੀਪਲ ਸ਼ੁਭਨੀਤ ਕੌਰ ਨੇ ਦੱਸਿਆ ਹੈ ਕਿ ਸਕੂਲ ਦੇ ਪ੍ਰਧਾਨ ਰਿਟਾ: ਮੇਜਰ ਜਰਨਲ ਸ: ਗੁਰਪਾਲ ਸਿੰਘ ਬੱਲ ਦੇ ਯਤਨਾਂ ਸਦਕਾ 11 ਪੰਜਾਬ ਬਟਾਲੀਅਨ ਐੱਨ.ਸੀ.ਸੀ. ਅੰਮਿ੍ਤਸਰ ਵਲੋਂ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ.ਐੱਸ. ਬੱਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਨੂੰ ਮਾਨਤਾ ਮਿਲਣ 'ਤੇ ਵਿਦਿਆਰਥੀਆਂ ਦੀ ਐੱਨ.ਸੀ.ਸੀ. ਕੈਡਿਟਾਂ ਵਜੋਂ ਭਰਤੀ ਕੀਤੀ ਗਈ ਹੈ | ਇਸ ਮੌਕੇ ਤੇ ਪੰਜਾਬ ਬਟਾਲੀਅਨ ਐੱਨ.ਸੀ.ਸੀ. ਅੰਮਿ੍ਤਸਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਹੈ ਕਿ ਐੱਨ.ਸੀ.ਸੀ. ਸੰਸਥਾ ਭਾਰਤ ਦੀ ਰਾਸ਼ਟਰੀ ਅਤੇ ਅਖੰਡਤਾ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ ਇਸ ਦਾ ਮੁੱਖ ਮਕਸਦ ਭਾਰਤੀ ਵਿਦਿਆਰਥੀਆਂ ਨੂੰ ਫੌਜੀ ਸਿਖਲਾਈ ਦੇ ਕੇ ਫੌਜ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕਰਨਾ ਹੈ ਤੇ ਭਾਰਤ ਸਰਕਾਰ ਨੇ ਸਕੂਲ, ਕਾਲਜ 'ਚ ਸੰਸਥਾ ਬਣਾਈ ਗਈ ਸੀ ਤਾਂ ਕਿ ਵਿਦਿਆਰਥੀਆਂ 'ਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ | ਇਸ ਮੌਕੇ ਤੇ ਸੀ.ਟੀ.ਓ. ਮੈਡਮ ਕਲਮੇਸ਼ , ਡੀ.ਪੀ. ਅਰਜਨ ਸਿੰਘ, ਮਾ: ਪ੍ਰਭਜੀਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀ: ਸੈਕੰ: ਸਕੂਲ ਨਾਗਕਲਾਂ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਬੱਡੀ ਦੀ ਜੇਤੂ ਟੀਮ ਨੂੰ ਕੀਤਾ ਸਨਮਾਨਿਤ <b... ਅਗਲੀ ਖ਼ਬਰ ਸ.ਸ.ਸ. ਸਕੂਲ ਮਹਿਲ ਜੰਡਿਆਲਾ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਸਾਇੰਸ ਮੁਕਾਬਲੇ ਵਿਚ ਦੂਜੀ ਪੁਜ਼ੀਸ਼ਨ ਕੀਤੀ ਹਾਸਿਲ <br/>...
Ad Position 24