ਸਰਕਾਰੀ ਸੀ: ਸੈਕੰ: ਸਕੂਲ ਨਾਗਕਲਾਂ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਬੱਡੀ ਦੀ ਜੇਤੂ ਟੀਮ ਨੂੰ ਕੀਤਾ ਸਨਮਾਨਿਤ <br/>
ਅਜੀਤ ਡੈਸਕ
01-11-2025
ਜੇਤੂ ਟੀਮ ਵਿਚ ਸ਼ਾਮਲ ਵਿਦਿਆਰਥੀਆਂ ਵਿਚ ਕਰਮਜੀਤ ਸਿੰਘ, ਬਿਕਰਮਜੀਤ ਸਿੰਘ, ਅਬੀ, ਸਾਹਿਲਪ੍ਰੀਤ ਸਿੰਘ, ਪਿ੍ੰਸ, ਇੰਦਰ, ਸੁਨੀਲ, ਅਰਸ਼, ਮਨੀ, ਇੰਦਰਜੀਤ ਸਿੰਘ, ਨਿੱਕਾ, ਕਾਲਾ, ਸਨੀ, ਆਕਾਸ਼, ਹਨੀ, ਰਾਜਬੀਰ, ਕਰਨਦੀਪ, ਸਲੀਮ, ਕਿ੍ਸ਼ਨਾ, ਗੁਰਜਾਪ, ਵੰਸ਼, ਤਨਵੀਰ, ਗੁਰਬਖਸ਼ੀਸ, ਵਿਸ਼ਾਲ, ਸਹਿਜਪਾਲ ਤੇ ਹੋਰ ਖਿਡਾਰੀ ਸ਼ਾਮਲ ਸਨ | ਇਨ੍ਹਾਂ ਵਿਦਿਆਰਥੀਆਂ ਨੇ ਪੰਡੋਰੀ ਵੜੈਚ ਵਿਖੇ ਹਾਲ ਹੀ ਵਿਚ ਕਰਵਾਏ ਗਏ ਕਬੱਡੀ ਮੁਕਾਬਲਿਆਂ ਵਿਚ ਨੌਸ਼ਹਿਰਾ ਤੇ ਨੰਗਲੀ ਦੀਆਂ ਟੀਮਾਂ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ | ਸਮੂਹ ਅਧਿਆਪਕਾਂ ਨੇ ਵੀ ਕੋਚ ਲਵਪ੍ਰੀਤ ਸਿੰਘ ਤੇ ਟੀਮ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ |